ਖੁੱਲ੍ਹੀਆਂ ਅੱਖਾਂ...

ਖੁੱਲ੍ਹੀਆਂ ਅੱਖਾਂ...

ਅਮਰ ਘੋਲੀਆ

ਅਮਰ ਘੋਲੀਆ

ਵਿਆਹ ਤੋਂ ਬਾਅਦ ਦੂਜੀ ਵਾਰ ਪਤਨੀ ਨੂੰ ਉਸ ਦੇ ਪੇਕਿਆਂ ਤੋਂ ਲਿਆ ਰਿਹਾ ਸਾਂ। ਸਫ਼ਰ ਦੇ ਅੱਧ ਵਿਚ ਹੀ ਸਾਂ, ਜਿਸ ਪਿੰਡ ਵਿਚੋਂ ਗੁਜ਼ਰ ਰਹੇ ਸਾਂ, ਉੱਥੇ ਪਤਨੀ ਨੇ ਆਪਣੀ ਰਿਸ਼ਤੇਦਾਰੀ ਹੋਣ ਬਾਰੇ ਦੱਸਿਆ ਤੇ ਕਿਹਾ ਕਿ ਡੇਢ ਕੁ ਮਹੀਨਾ ਪਹਿਲਾਂ ਉਨ੍ਹਾਂ ਦੇ ਪਰਿਵਾਰ ਵਿਚ ਅਸਾਧਾਰਨ ਰੰਗ-ਰੂਪ ਵਾਲੇ ਬੱਚੇ ਨੇ ਜਨਮ ਲਿਆ ਹੈ ਜੋ ਸਾਰੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਬੱਚੇ ਨੂੰ ਦੇਖਣ ਲਈ ਮੇਰੇ ਅੰਦਰ ਵੀ ਤਾਂਘ ਪੈਦਾ ਹੋ ਗਈ।

ਮੈਂ ਮੋਟਰਸਾਇਕਲ ਰਿਸ਼ਤੇਦਾਰਾਂ ਦੇ ਘਰ ਵੱਲ ਮੋੜ ਲਿਆ। ਘਰ ਦਾਖਲ ਹੋਏ ਤਾਂ ਦੇਖਿਆ ਕਿ ਬੱਚਾ ਗੱਦੇ ਤੇ ਪਿਆ ਲੱਤਾਂ-ਬਾਹਾਂ ਮਾਰ ਕੇ ਖੇਡ ਰਿਹਾ ਹੈ ਤੇ ਲਗਾਤਾਰ ਛੱਤ ਵੱਲ ਝਾਕ ਰਿਹਾ ਹੈ। ਕੋਲ ਜਾ ਕੇ ਦੇਖਿਆ ਤਾਂ ਬੱਚੇ ਦਾ ਰੰਗ ਆਮ ਬੱਚਿਆਂ ਨਾਲੋਂ ਕੁਝ ਵਧੇਰੇ ਹੀ ਬੱਗਾ ਸੀ ਤੇ ਵਾਲ ਵੀ ਭੂਰੇ ਸਨ। ਪਤਨੀ ਨੇ ਬੱਚੇ ਨੂੰ ਮੋਹ ਨਾਲ ਚੁੱਕਿਆ ਅਤੇ ਬੁੱਕਲ ਵਿਚ ਲੈ ਲਿਆ। ਬੱਚੇ ਦੇ ਰੰਗ-ਰੂਪ ਅਤੇ ਉਸ ਦੀ ਸਰੀਰਕ

ਹਿੱਲਜੁੱਲ ਦੀ ਫੁਰਤੀ ਦੇਖ ਕੇ ਪਤਨੀ ਬੇਹੱਦ ਖ਼ੁਸ਼ ਸੀ ਤੇ ਮੈਨੂੰ ਉਸ ਦੇ ਰੰਗ-ਰੂਪ ਬਾਰੇ ਦੱਸਦੀ ਬਾਗੋ-ਬਾਗ ਸੀ ਪਰ ਮੈਂ ਬੱਚੇ ਦੀਆਂ ਹਰਕਤਾਂ ਜਿਵੇਂ ਜਿਵੇਂ ਦੇਖ ਰਿਹਾ ਸੀ, ਬੇਚੈਨੀ ਵਧ ਰਹੀ ਸੀ। ਮੈਂ ਹੈਰਾਨ ਸਾਂ ਕਿ ਪਿੰਡ ਵਿਚੋਂ ਦੇਖਣ ਆਏ ਲੋਕਾਂ ਨੂੰ ਇਹ ਅੰਦਾਜ਼ਾ ਕਿਉਂ ਨਹੀਂ ਹੋਇਆ ਕਿ ਬੱਚਾ ਆਪਣੇ ਅੰਦਰ ਵੱਡੀ ਘਾਟ ਲੈ ਕੇ ਪੈਦਾ ਹੋਇਆ ਹੈ।

ਕੁਝ ਦੇਰ ਬਾਅਦ ਮੈਂ ਆਪਣੇ ਸ਼ੱਕ ਨੂੰ ਯਕੀਨ ਵਿਚ ਬਦਲਣ ਖਾਤਰ ਤਜਰਬਾ ਕੀਤਾ ਤਾਂ ਮੇਰੀ ਬੇਚੈਨੀ ਹੋਰ ਵਧ ਗਈ। ਮੈਂ ਆਪਣੇ ਮਨ ਵਿਚ ਬੱਚੇ ਨੂੰ ਦੇਖਣ ਆਏ ਲੋਕਾਂ ਨੂੰ ਕੋਸਣਾ ਸ਼ੁਰੂ ਕਰ ਦਿੱਤਾ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿ ਇਸ ਬੱਚੇ ਦੀ ਅੱਖਾਂ ਦੀ ਰੌਸ਼ਨੀ ਨਾ-ਮਾਤਰ ਹੈ। ਮੇਰੇ ਸੰਘ ਚੋਂ ਚਾਹ ਦੀ ਘੁੱਟ ਲੰਘਣੋਂ ਹਟ ਗਈ। ਮੈਂ ਉਸ ਬੱਚੇ ਦੀ ਮਾਂ ਦੇ ਖਿੜੇ ਚਿਹਰੇ ਨੂੰ ਤੱਕ ਰਿਹਾ ਸੀ, ਐਪਰ ਉਹ ਇਹ ਨਹੀਂ ਜਾਣਦੀ ਕਿ ਉਸ ਦੇ ਲਾਲ ਦੀ ਅੱਖਾਂ ਦੀ ਰੌਸ਼ਨੀ ਪੂਰੀ ਨਹੀਂ ਹੈ। ਮੇਰੇ ਅੰਦਰ ਘਮਸਾਨ ਸ਼ੁਰੂ ਹੋ ਗਿਆ। ਜਦ ਪਤਨੀ ਬੱਚੇ ਦੀਆਂ ਹਰਕਤਾਂ ਵੱਲ ਮੇਰਾ ਧਿਆਨ ਦਿਵਾਉਣ ਲੱਗੀ ਤਾਂ ਮੈਂ ਖਿਝ ਗਿਆ ਅਤੇ ਮੇਰੇ ਮੂੰਹੋਂ ਹੌਲ਼ੀ ਜਿਹੀ ਨਿਕਲ ਗਿਆ, “ਇਸ ਬੱਚੇ ਨੂੰ ਪੂਰੀ ਤਰ੍ਹਾਂ ਦਿਸਦਾ ਨਹੀਂ।”

ਇਹ ਸੁਣ ਕੇ ਪਤਨੀ ਦੰਗ ਰਹਿ ਗਈ ਅਤੇ ਉਸ ਦਾ ਚਿਹਰਾ ਉੱਤਰ ਗਿਆ, ਨਾਲ ਹੀ ਤਾਕੀਦ ਕੀਤੀ, “ਇਹ ਗੱਲ ਇੱਥੇ ਹੀ ਰਹਿਣ ਦਿਓ, ਹੋਰ ਕਿਸੇ ਨਾਲ ਨਾ ਕਰਨਾ, ਅਗਲੇ ਗੁੱਸਾ ਕਰਨਗੇ” ਪਰ ਮੈਂ ਆਪਣੇ ਯਕੀਨ ਤੇ ਦ੍ਰਿੜ੍ਹ ਸਾਂ ਅਤੇ ਜ਼ਿਦ ਕਰਨ ਲੱਗਾ ਕਿ ਇਸ ਬਾਰੇ ਪਰਿਵਾਰ ਨੂੰ ਦੱਸਣਾ ਚਾਹੀਦਾ ਹੈ।

ਉਸ ਕਮਰੇ ਵਿਚ ਬੈਠਿਆਂ ਹੁਣ ਨਵੀਂ ਕਸ਼ਮਕਸ਼ ਸ਼ੁਰੂ ਹੋ ਗਈ। ਪਰਿਵਾਰ ਨਾਲ ਅਸੀਂ ਦੋਵੇਂ ਓਪਰਾ ਓਪਰਾ ਜਿਹਾ ਹੱਸ ਮੁਸਕਰਾ ਰਹੇ ਸਾਂ। ਪਤਨੀ ਵਾਰ ਵਾਰ ਰਿਸ਼ਤੇਦਾਰੀ ਵਿਚ ਮੇਰੇ ਨਵੇਂ ਹੋਣ ਦਾ ਵਾਸਤਾ ਪਾ ਕੇ ਮੈਨੂੰ ਰੋਕ ਰਹੀ ਸੀ। ਆਖਿ਼ਰ ਉੱਥੋਂ ਜਾਣ ਦਾ ਵੇਲ਼ਾ ਆਇਆ ਤਾਂ ਬੱਚੇ ਨੂੰ ਸ਼ਗਨ ਦੇ ਕੇ ਤੁਰਨ ਲੱਗੇ ਸਾਂ ਤਾਂ ਮੈਂ ਬੱਚੇ ਦੀ ਦਾਦੀ ਅਤੇ ਮਾਂ ਨੂੰ ਆਖ ਦਿੱਤਾ, “ਬੱਚੇ ਨੂੰ ਬਹੁਤ ਘੱਟ ਜਾਂ ਸ਼ਾਇਦ ਬਿਲਕੁਲ ਵੀ ਦਿਖਾਈ ਨਹੀਂ ਦਿੰਦਾ, ਇਸ ਨੂੰ ਕਿਸੇ ਡਾਕਟਰ ਨੂੰ ਦਿਖਾਓ।” ਇਹ ਸੁਣ ਕੇ ਉਹ ਹੱਕੀਆਂ-ਬੱਕੀਆਂ ਰਹਿ ਗਈਆਂ।

ਘਰ ਪਹੁੰਚੇ ਤਾਂ ਮੇਰੇ ਮਾਤਾ ਜੀ ਨੇ ਘਰ ਵੜਨ ਸਾਰ ਘੇਰ ਲਿਆ; ਸਾਡੇ ਘਰ ਪਹੁੰਚਣ ਤੋਂ ਪਹਿਲਾਂ ਹੀ ਬੱਚੇ ਦੀ ਨਾਨੀ ਦਾ ਫੋਨ ਆ ਗਿਆ ਸੀ ਜਿਸ ਨੂੰ ਮੇਰੇ ਮਾਤਾ ਨੇ ਹੀ

ਸੁਣਿਆ ਸੀ। ਨਾਨੀ ਦਾ ਰੋ ਰੋ ਬੁਰਾ ਹਾਲ ਸੀ ਕਿ ਉਨ੍ਹਾਂ ਦੇ ਦੋਹਤੇ ਨੂੰ ਇਹ ਬੰਦਾ ਐਡੀ ਗੱਲ ਕਿਵੇਂ ਆਖ ਗਿਆ? ਮਾਤਾ ਨੇ ਮੈਨੂੰ ਕਰੜੇ ਹੱਥੀਂ ਲਿਆ, ਉਨ੍ਹਾਂ ਦਾ ਤਰਕ ਸੀ ਕਿ ਨਵੀਂ ਨਵੀਂ ਰਿਸ਼ਤੇਦਾਰੀ ਵਿਚ ਇੰਝ ਵੀ ਭਲਾ ਕੋਈ ਬੋਲਦਾ ਹੁੰਦਾ ਹੈ? ਤੇਰੇ ਨਾਲ ਕਿਸੇ ਦਾ ਬਹੁਤਾ ਵਾਹ ਨਹੀਂ, ਵਾਸਤਾ ਨਹੀਂ; ਫਿਰ ਤੂੰ ਕਿਉਂ ਅਜਿਹੀ ਗੱਲ ਕਰ ਆਇਆਂ। ਇਸ ਦੌਰਾਨ ਫੋਨ ਦੀ ਘੰਟੀ ਫਿਰ ਖੜਕ ਪਈ। ਫੋਨ ਵੱਲ ਧਿਆਨ ਦੇਣ ਦੀ ਥਾਂ ਸਾਰੇ ਜੀਅ ਮੇਰੇ ਵੱਲ ਅੱਖਾਂ ਕੱਢ ਰਹੇ ਸਨ ਕਿ ‘ਖੰਡ ਪਾਉਣ’ ਲਈ ਹੋਰ ਫੋਨ ਆ ਗਿਆ ਹੈ। ਸਾਰਿਆਂ ਦੀਆਂ ਧੜਕਣਾਂ ਤੇਜ਼ ਹੋ ਗਈਆਂ। ਮੇਰੇ ਪਰਿਵਾਰ ਵਾਲੇ ਸੋਚ ਰਹੇ ਸਨ ਕਿ ਮੈਂ ਐਵੇਂ ਮੁੱਲ ਦੀ ਲੜਾਈ ਲੈ ਲਈ ਹੈ; ਅਖੇ, ਜਾਂਦੀਏ ਬਲਾਏ ਦੁਪਹਿਰਾ ਕੱਟ ਜਾ।

ਫੋਨ ਸੁਣਿਆ ਤਾਂ ਇਹ ਉਸੇ ਬੱਚੇ ਦੇ ਬਾਪ ਦਾ ਸੀ। ਰਸਮੀ ਗੱਲਾਂਬਾਤਾਂ ਮਗਰੋਂ ਮੈਨੂੰ ਰਾਹਤ ਮਿਲੀ ਜਦੋਂ ਉਸ ਨੇ ਮੈਥੋਂ ਅਗਲੀ ਕਾਰਵਾਈ ਵਾਸਤੇ ਸਲਾਹ ਮੰਗੀ।

ਅਗਲੇ ਹੀ ਦਿਨ ਉਸ ਬੱਚੇ ਨੂੰ ਮੈਂ ਆਪਣੇ ਦੋਸਤ ਡਾਕਟਰ ਨੂੰ ਦਿਖਾਇਆ ਤਾਂ ਉਸ ਨੇ ਬਿਨਾਂ ਦੇਰ ਕੀਤਿਆਂ ਅੱਖਾਂ ਦੇ ਮਾਹਿਰ ਨੂੰ ਦਿਖਾਉਣ ਦੀ ਤਾਕੀਦ ਕੀਤੀ। ਅੱਖਾਂ ਦੇ ਮਾਹਿਰ ਕੋਲ ਗਏ ਤਾਂ ਉਹਨੇ ਦੱਸਿਆ ਕਿ ਅੱਖਾਂ ਵਿਚ ਪਿੱਛੇ ਤੋਂ ਮਾਮੂਲੀ ਜਿਹੀ ਰੌਸ਼ਨੀ ਅਜੇ ਹੈ, ਜਿੰਨੀ ਛੇਤੀ ਹੋ ਸਕੇ, ਪੀਜੀਆਈ ਲੈ ਜਾਓ।

ਪੀਜੀਆਈ ਵਾਲੇ ਅੱਖਾਂ ਦੇ ਮਾਹਿਰ ਨੇ ਦੱਸਿਆ ਕਿ ਜੇ ਹੋਰ ਦੇਰੀ ਹੋ ਜਾਂਦੀ ਤਾਂ ਇਸ ਬੱਚੇ ਨੇ ਉਮਰ ਭਰ ਨਹੀਂ ਦੇਖ ਸਕਣਾ ਸੀ। ਖ਼ੈਰ! ਮੌਕੇ ਤੇ ਇਲਾਜ ਸ਼ੁਰੂ ਹੋ ਗਿਆ।

ਅੱਜ ਉਹ ਬੱਚਾ ਦਸਵੀਂ ਜਮਾਤ ਵਿਚ ਹੈ, ਵਧੀਆ ਪੜ੍ਹਾਈ ਕਰ ਰਿਹਾ ਹੈ ਅਤੇ ਆਪਣੇ ਜਮਾਤੀਆਂ ਤੋਂ ਦਿਮਾਗ਼ੀ ਤੌਰ ਤੇ ਵੱਧ ਤੇਜ਼ ਹੈ।... ਕਦੇ ਕਦੇ ਸੋਚਦਾ ਹਾਂ ਕਿ ਜੇ ਉਸ ਦਿਨ ਨਵੀਂ ਨਵੀਂ ਰਿਸ਼ਤੇਦਾਰੀ ਦੀ ਝੇਪ ਵਿਚ ਖ਼ਾਮੋਸ਼ ਰਹਿੰਦਾ ਤਾਂ ਬੱਚੇ ਲਈ ਤਾਂ ਹਨੇਰ ਹੀ ਪੈ ਜਾਣਾ ਸੀ। ਫਿਰ ਸ਼ਾਇਦ ਮੈਂ ਵੀ ਖ਼ੁਸ ਨੂੰ ਕਦੀ ਮੁਆਫ਼ ਨਾ ਕਰ ਸਕਦਾ।
ਸੰਪਰਕ: 97816-12464

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਮੁੱਖ ਖ਼ਬਰਾਂ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਸੁਪਰੀਮ ਕੋਰਟ ਤਕ ਪਹੁੰਚ ਲਈ ਦਿੱਤਾ ਤਿੰਨ ਦਿਨਾਂ ਦਾ ਸਮਾਂ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੋਮਵਾਰ ਨੂੰ ਅੰਤਿਰਮ ਜ਼ਮਾਨਤ ਖਾਰ...

ਸ਼ਹਿਰ

View All