ਸੋਚ ਨੂੰ ਤੜਕਾ

ਸੋਚ ਨੂੰ ਤੜਕਾ

ਜੋਧ ਸਿੰਘ ਮੋਗਾ

ਜੋਧ ਸਿੰਘ ਮੋਗਾ

ਚੌਕ ਸ਼ੇਖਾਂ ਜਾਂ ਪੁਲੀ ’ਤੇ ਸ਼ਾਮ ਵੇਲੇ ਸਬਜ਼ੀਆਂ ਫਲਾਂ ਅਤੇ ਨਿੱਤ ਵਰਤੋਂ ਦੀਆਂ ਹੋਰ ਆਮ ਛੋਟੀਆਂ ਮੋਟੀਆਂ ਚੀਜ਼ਾਂ ਦੀ ਛੋਟੀ ਮੰਡੀ ਲੱਗਦੀ ਹੈ। ਹਰ ਤਰ੍ਹਾਂ ਦੀਆਂ ਮੌਸਮੀ ਸਬਜ਼ੀਆਂ ਅਤੇ ਆਮ ਫਲ ਤਾਜ਼ਾ ਅਤੇ ਠੀਕ ਰੇਟ ’ਤੇ ਮਿਲ ਜਾਂਦੇ ਹਨ। ਉਥੇ ਹੀ ਸਬਜ਼ੀਆਂ ਦੀਆਂ ਦੋ ਅਤੇ ਫਲਾਂ ਤੇ ਜੂਸ ਦੀ ਇੱਕ ਵੱਡੀ ਦੁਕਾਨ ਵੀ ਹੈ। ਆਮ ਘਰੇਲੂ ਚੀਜ਼ਾਂ ਅਤੇ ਮੁਨਿਆਰੀ ਦੀਆਂ ਵੀ ਛੋਟੀਆਂ ਦੁਕਾਨਾਂ ਹਨ। ਸ਼ਾਮ ਵੇਲੇ ਵਾਹਵਾ ਰੌਣਕ ਹੁੰਦੀ ਹੈ। ਮੈਂ ਵੀ ਦੂਜੇ ਤੀਜੇ ਦਿਨ ਸਬਜ਼ੀ ਅਤੇ ਛੋਟਾ ਮੋਟਾ ਆਮ ਸਾਮਾਨ ਲੈ ਆਉਂਦਾ ਹਾਂ। ਨਾਲੇ ਫੇਰਾ ਤੋਰਾ ਹੋ ਜਾਂਦਾ ਹੈ।

ਪਿਛਲੇ ਦਿਨੀਂ ਨੂੰਹ ਨੇ ਕਲੀਨਿਕ ਜਾਣ ਤੋਂ ਪਹਿਲਾਂ ਸਬਜ਼ੀ ਅਤੇ ਕੁਝ ਫਲ ਲਿਆਉਣ ਵਾਸਤੇ ਛੋਟੀ ਲਿਸਟ ਦਿੱਤੀ ਅਤੇ ਨਾਲ ਹੀ ਛੋਟਾ ਜਿਹਾ ਵਿਚਾਰ ਅਤੇ ਸੁਝਾਅ ਵੀ। ਗੱਲ ਤਾਂ ਬੇਸ਼ਕ ਛੋਟੀ ਹੀ ਸੀ ਪਰ ਮੈਨੂੰ ਸੋਚਣਾ ਪੈ ਗਿਆ ਅਤੇ ਮੈਂ ਸੋਚਦਾ ਸੋਚਦਾ ਸਬਜ਼ੀ ਵਾਲੇ ਚੌਕ ’ਚ ਪਹੁੰਚ ਗਿਆ। ਅੱਜ ਕੱਲ੍ਹ ਸਭ ਕੁਝ ਮਹਿੰਗਾ ਜ਼ਰੂਰ ਹੈ, ਫਿਰ ਵੀ ਸਬਜ਼ੀ ਅਤੇ ਫਲਾਂ ਦੀਆਂ ਦਸ ਪੰਦਰਾਂ ਰੇੜ੍ਹੀਆਂ ਭਰੀਆਂ ਹੋਈਆਂ ਹੁੰਦੀਆਂ ਹਨ। ਕਈ ਦੁਕਾਨਾਂ ਅੱਗੇ ਸੜਕ ਕਿਨਾਰੇ ਹੀ ਬੋਰੀ ਜਾਂ ਚਾਦਰ ਵਿਛਾ ਕੇ ਛੋਟੇ ਛੋਟੇ ਟੋਕਰਿਆਂ ਵਿਚ ਜਾਂ ਘਾਹ ਵਿਛਾ ਕੇ ਆਪਣੇ ਤਾਜ਼ਾ ਕੱਦੂ, ਤੋਰੀਆਂ, ਤਰਾਂ, ਕਰੇਲੇ, ਖੀਰੇ, ਛੋਟੇ ਛੋਟੇ ਹਲਵਾ ਕੱਦੂ, ਪੁਦੀਨਾ ਅਤੇ ਭੂਕਾਂ ਵਾਲੇ ਗੰਢੇ ਲੈ ਕੇ ਬੈਠੇ ਸਨ। ਸੀਨੀਅਰ ਸਿਟੀਜ਼ਨ ਹੋਣ ਕਾਰਨ ਮੈਂ ਹਮੇਸ਼ਾ ਸੱਜੇ ਪਾਸੇ ਤੁਰਦਾ ਹਾਂ, ਮੈਂ ਤੁਰਦਾ ਤੁਰਦਾ ਸਭ ’ਤੇ ਨਜ਼ਰ ਮਾਰਦਾ ਗਿਆ ਅਤੇ ਅਖੀਰ ਤਕ ਚੱਕਰ ਲਾ ਲਿਆ, ਮੁੜਦੇ ਸਮੇਂ ਦੂਜੇ ਪਾਸੇ ਵੀ।

ਵਿਚਾਰ ਅਤੇ ਸੁਝਾਅ ਮੇਰੇ ਮਨ ਵਿਚ ਸੀ। ਨੂੰਹ ਦਾ ਕਹਿਣਾ ਸੀ- “ਕਈ ਵਾਰੀ ਆਪਾਂ ਅਤੇ ਬਹੁਤ ਸਾਰੇ ਲੋਕ ਛੋਟੀ ਦੁਕਾਨ, ਰੇੜ੍ਹੀ ਜਾਂ ਸੜਕ ਕਿਨਾਰੇ ਬੈਠੇ ਛੋਟੇ ਸਬਜ਼ੀ ਵਾਲੇ ਤੋਂ ਕੁਝ ਖਰੀਦਣਾ ਆਪਣੀ ਹੇਠੀ ਸਮਝਦੇ ਹਾਂ। ਉਹ ਵਿਚਾਰੇ ਵੱਡੀ ਅਤੇ ਉੱਚੀ ਦੁਕਾਨ ਵਾਲੇ ਤੋਂ ਵੱਧ ਲੋੜਵੰਦ ਹੁੰਦੇ ਹਨ। ਉਨ੍ਹਾਂ ਦਾ ਸਾਮਾਨ ਕਿਸੇ ਪੱਖੋਂ ਵੀ ਘੱਟ ਨਹੀਂ ਹੁੰਦਾ, ਕਈ ਵਾਰੀ ਤਾਂ ਵਧੀਆ ਅਤੇ ਬਹੁਤ ਤਾਜ਼ਾ ਹੁੰਦਾ ਹੈ। ਆਪਾਂ ਭਰੇ ਨੂੰ ਭਰਦੇ ਹਾਂ ਅਤੇ ਛੋਟੇ ਵੇਚਣ ਵਾਲੇ ਕਈ ਵਾਰੀ ਗਾਹਕ ਉਡੀਕਦੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਦੀ ਮਿਹਨਤ ਦਾ ਮੁੱਲ ਵੀ ਉਨ੍ਹਾਂ ਨੂੰ ਨਹੀਂ ਮਿਲਦਾ।” ਇਹ ਵਿਚਾਰ ਅਤੇ ਗੱਲ ਮੈਨੂੰ ਬੜੀ ਸੱਚੀ, ਠੀਕ ਅਤੇ ਚੰਗੀ ਲੱਗੀ।

ਹੁਣ ਮੈਂ ਕੀ ਕਰਦਾ ਹਾਂ, ਸਰਸਰੀ ਟਹਿਲਦਾ ਟਹਿਲਦਾ ਚੌਕ ਦਾ ਗੇੜਾ ਲਾ ਲੈਂਦਾ ਹਾਂ। ਸਬਜ਼ੀਆਂ ਵਾਲੀਆਂ ਰੇੜ੍ਹੀਆਂ ’ਤੇ ਨਜ਼ਰ ਮਾਰਦਾ ਜਾਂਦਾ ਹਾਂ ਅਤੇ ਸੜਕ ਕਿਨਾਰੇ ਥੱਲੇ ਬੈਠਿਆਂ ’ਤੇ ਵੀ। ਕਈ ਗਾਹਕਾਂ ਦੀ ਉਡੀਕ ਵਿਚ ਬੈਠੇ ਹੁੰਦੇ ਹਨ। ਕਈ ਬਜ਼ੁਰਗਾਂ ਜਾਂ ਇਸਤਰੀਆਂ ਕੋਲ ਤਾਂ ਸਿਰਫ ਇਕ ਦੋ ਕਿੱਲੋ ਸਬਜ਼ੀ ਹੀ ਹੁੰਦੀ ਹੈ ਪਰ ਬੜੀ ਤਾਜ਼ਾ ਜੋ ਸ਼ਾਇਦ ਉਸ ਦੇ ਆਪਣੇ ਹੀ ਮਰਲੇ ਦੋ ਮਰਲੇ ਦੇ ਪਲਾਟ ਤੋਂ ਤੋੜੀ ਹੁੰਦੀ ਹੋਵੇ ਜਾਂ ਸ਼ਾਇਦ ਮਜ਼ਦੂਰੀ ਵਜੋਂ ਹੀ ਮਿਲੀ ਹੋਵੇ। ਕਈਆਂ ਕੋਲ ਤਾਂ ਤੱਕੜੀ ਵੀ ਬੋਦੀ ਵਾਲੀ ਹੁੰਦੀ ਹੈ ਅਤੇ ਵੱਟੇ ਵੀ ਇੱਟਾਂ ਜਾਂ ਪੱਥਰ ਦੇ ਹੁੰਦੇ ਹਨ। ਇਹ ਲੋਕ ਅਸਲੀ ਲੋੜਵੰਦ ਹੁੰਦੇ ਹਨ ਨਾ ਕਿ ਵੱਡੀ ਦੁਕਾਨ ਵਾਲਾ ਜਿਸ ਦੇ ਨੌਕਰ ਗਿੱਲੀ ਬੋਰੀ ’ਤੇ ਪਾਣੀ ਛਿੜਕ ਛਿੜਕ ਕੇ ਕੱਦੂ ਤਾਜ਼ਾ ਕਰਦੇ ਰਹਿੰਦੇ ਹਨ। ਮੈਂ ਜੇ ਦੇਖਦਾ ਹਾਂ ਕਿ ਪੰਜ ਸੱਤ ਰੇੜ੍ਹੀਆਂ ਨਾਲ ਨਾਲ ਭਰੀਆਂ ਖੜੋਤੀਆਂ ਹਨ ਤਾਂ ਇਕ ਨੂੰ ਹੀ ਨਹੀਂ ਤਿੰਨ ਸੌ ਵਟਾਉਂਦਾ, ਤਿੰਨ ਵੱਖ ਵੱਖ ਰੇੜ੍ਹੀਆਂ ਤੋਂ ਹੀ ਸੌ ਸੌ ਦੇ ਫਲ ਜਾਂ ਸਬਜ਼ੀਆਂ ਲੈਂਦਾ ਹਾਂ ਤਾਂ ਜੋ ਤਿੰਨ ਪਰਿਵਾਰਾਂ ਨੂੰ ਕੁਝ ਨਾ ਕੁਝ ਜਾ ਸਕੇ ਅਤੇ ਲੋੜ ਪੂਰੀ ਹੋ ਸਕੇ। ਸਬਜ਼ੀ ਤਾਂ ਤਿੰਨਾਂ ਦੀ ਹੀ ਵਧੀਆ ਸੀ।

ਵੱਡੀ ਦੁਕਾਨ ਦੇ ਨਾਲ ਹੀ ਇਕ ਬਜ਼ੁਰਗ ਰੇੜ੍ਹੀ ਲਾਉਂਦਾ ਸੀ, ਹੁਣ ਸ਼ਾਮ ਨੂੰ ਉਸ ਰੇੜ੍ਹੀ ’ਤੇ ਮੁੰਡਾ ਸਬਜ਼ੀ ਵੇਚਦਾ ਹੈ। ਪੁੱਛਣ ’ਤੇ ਛੋਟੇ ਮੁੰਡੇ ਨੇ ਦੱਸਿਆ ਕਿ ਉਸ ਦੇ ਦਾਦਾ ਜੀ ਦਾ ਪਿੱਤੇ ਦਾ ਅਪਰੇਸ਼ਨ ਹੋਇਆ ਹੈ, ਇਸ ਲਈ ਸਕੂਲੋਂ ਆ ਕੇ ਉਹ ਰੇੜੀ ਲਾ ਲੈਂਦਾ ਹੈ। ਮੈਂ ਉਸ ਬੀਬੇ ਬੱਚੇ ਤੋਂ ਜ਼ਰੂਰ ਕੁਝ ਸਬਜ਼ੀ ਲੈ ਲੈਂਦਾ ਹਾਂ। ਵੱਡੀ ਦੁਕਾਨ ਵਾਲਾ ਭਾਈ ਮੈਨੂੰ ਉਚੇਚੀ ਸਤਿ ਸ੍ਰੀ ਅਕਾਲ ਜ਼ਰੂਰ ਬਲਾਉਂਦਾ ਹੈ। ਪਤਾ ਨਹੀਂ ਕਿਉਂ?...

ਇਕ ਗੱਲ ਹੋਰ। ਤੁਸੀਂ ਸੋਚਦੇ ਹੋਵੋਗੇ ਕਿ ਜਦੋਂ ਬਟੂਆ ਭਾਰਾ ਹੈ ਅਤੇ ਇਕੋ ਠੰਢੀ ਛੱਤ ਥੱਲੇ ਸਟੀਲ ਦੀ ਰੇੜ੍ਹੀ ’ਤੇ ਰੱਖ ਕੇ ਸਭ ਕੁਝ ਇੱਕੋ ਥਾਂ ਤੋਂ ਖਰੀਦਿਆ ਜਾ ਸਕਦਾ ਹੈ ਤਾਂ ਬਹੁਤਾ ਫਿਰਨ ਦੀ ਕੀ ਲੋੜ ਹੈ! ਤੁਹਾਡੀ ਸੋਚ ਵੀ ਠੀਕ ਹੋ ਸਕਦੀ ਹੈ ਪਰ ਮੇਰੇ ਵਿਚਾਰ ਵਿਚ ਬਹੁਤ ਸਾਰੀਆਂ ਸਿੱਕੇਬੰਦ ਆਮ ਲੋੜ ਦੀਆਂ ਚੀਜ਼ਾਂ ਹਰ ਛੋਟੀ ਦੁਕਾਨ ਤੋਂ ਵੀ ਮਿਲ ਸਕਦੀਆਂ ਹਨ; ਜਿਵੇਂ ਸਾਬਣ, ਵਾਸ਼ਿੰਗ ਪਾਊਡਰ, ਟੁੱਥ ਪੇਸਟ, ਸੈੱਲ, ਬਲਬ, ਬਿਸਕੁਟਾਂ ਦੇ ਪੈਕਟ, ਬਰੈੱਡ, ਆਂਡੇ, ਝਾੜੂ, ਮੈਗੀ, ਕੋਕ ਅਤੇ ਹੋਰ ਰਾਸ਼ਨ ਦਾ ਆਮ ਸਾਮਾਨ ਠੀਕ ਅਤੇ ਉਸੇ ਮੁੱਲ ’ਤੇ ਮਿਲ ਸਕਦਾ ਹੈ ਤਾਂ ਕਿਉਂ ਨਾ ਛੋਟੇ ਦੁਕਾਨਦਾਰ ਅਤੇ ਉਸ ਦੇ ਪਰਿਵਾਰ ਦਾ ਧਿਆਨ ਰੱਖੀਏ, ਨਾ ਕਿ ਭਰੇ ਨੂੰ ਹੋਰ ਭਰੀ ਜਾਈਏ।

ਤੁਸੀਂ ਸ਼ਾਇਦ ਸੋਚਦੇ ਹੋਵੋਗੇ ਕਿ ਸਬਜ਼ੀਆਂ ਅਤੇ ਹੋਰ ਛੋਟੀਆਂ ਛੋਟੀਆਂ ਚੀਜ਼ਾਂ ਦੀ ਗੱਲ ਹੋ ਰਹੀ ਹੈ। ਗੱਲ ਕੱਦੂ, ਕਰੇਲਿਆਂ, ਸਾਬਣ ਜਾਂ ਬਿਸਕੁਟਾਂ ਦੀ ਨਹੀਂ, ਗੱਲ ਇਸ ਵਿਚਾਰ ਪਿੱਛੇ ਲੁਕੀ ਭਾਵਨਾ, ਉਦੇਸ਼ ਅਤੇ ਸੁਹਿਰਦਤਾ ਦੀ ਹੈ। ਵਿਚਾਰ ਕਰਕੇ ਦੇਖਿਓ। ਹਾਂ, ਬੋਦੀ ਵਾਲੀ ਟੁੱਟੀ ਭੱਜੀ ਤਕੜੀ ਲੈ ਕੇ, ਪੈਰਾਂ ਭਾਰ ਬੈਠੀ ਮਾਈ ਤੋਂ ਤਾਜ਼ਾ ਤੋੜਿਆ ਹੋਇਆ ਕੱਦੂ ਲਿਜਾ ਕੇ ਦੇਖੋ, ਬਹੁਤਾ ਸੁਆਦ ਲੱਗੇਗਾ ਕਿਉਂਕਿ ਉਸ ਨੂੰ ਤੁਹਾਡੀ ਸੁਚੱਜੀ ਸੋਚ ਦਾ ਤੜਕਾ ਜੋ ਲੱਗਾ ਹੋਵੇਗਾ।

ਸੰਪਰਕ: 62802-58057

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਮੁੱਖ ਖ਼ਬਰਾਂ

ਬਿਜਲੀ ਸੋਧ ਬਿੱਲ ਲੋਕ ਸਭਾ ’ਚ ਪੇਸ਼; ਵਿਆਪਕ ਚਰਚਾ ਲਈ ਸਟੈਂਡਿੰਗ ਕਮੇਟੀ ਕੋਲ ਭੇਜਿਆ

ਬਿਜਲੀ ਸੋਧ ਬਿੱਲ ਲੋਕ ਸਭਾ ’ਚ ਪੇਸ਼; ਵਿਆਪਕ ਚਰਚਾ ਲਈ ਸਟੈਂਡਿੰਗ ਕਮੇਟੀ ਕੋਲ ਭੇਜਿਆ

ਵਿਰੋਧੀ ਧਿਰਾਂ ਵੱਲੋਂ ਬਿੱਲ ਦਾ ਖਰੜਾ ਸੰਘੀ ਢਾਂਚੇ ਦੀ ਖਿਲਾਫ਼ਵਰਜ਼ੀ ਕਰ...

ਨਾਇਡੂ ਨੂੰ ਰਾਜ ਸਭਾ ਮੈਂਬਰਾਂ ਨੇ ਦਿੱਤੀ ਵਿਦਾਇਗੀ

ਨਾਇਡੂ ਨੂੰ ਰਾਜ ਸਭਾ ਮੈਂਬਰਾਂ ਨੇ ਦਿੱਤੀ ਵਿਦਾਇਗੀ

ਰਾਜ ਸਭਾ ਚੇਅਰਮੈਨ ਵਜੋਂ ਨਿਭਾਈ ਭੂਮਿਕਾ ਦੀ ਕੀਤੀ ਸ਼ਲਾਘਾ, ਜੀਵਨੀ ਲਿਖਣ ...

ਚੋਣ ਨਿਸ਼ਾਨ: ਊਧਵ ਧੜੇ ਨੇ ਦਸਤਾਵੇਜ਼ ਦਾਖ਼ਲ ਕਰਨ ਲਈ ਚੋਣ ਕਮਿਸ਼ਨ ਤੋਂ ਚਾਰ ਹਫ਼ਤੇ ਮੰਗੇ

ਚੋਣ ਨਿਸ਼ਾਨ: ਊਧਵ ਧੜੇ ਨੇ ਦਸਤਾਵੇਜ਼ ਦਾਖ਼ਲ ਕਰਨ ਲਈ ਚੋਣ ਕਮਿਸ਼ਨ ਤੋਂ ਚਾਰ ਹਫ਼ਤੇ ਮੰਗੇ

ਬਾਗ਼ੀ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਸਬੰਧੀ ਅਪੀਲ ਸੁਪਰੀਮ ਕੋਰਟ ’ਚ ਪੈ...

ਬੈਡਮਿੰਟਨ ਵਿੱਚ ਭਾਰਤ ਦੀ ਸੁਨਹਿਰੀ ਹੈਟ੍ਰਿਕ

ਬੈਡਮਿੰਟਨ ਵਿੱਚ ਭਾਰਤ ਦੀ ਸੁਨਹਿਰੀ ਹੈਟ੍ਰਿਕ

ਪੀਵੀ ਸਿੰਧੂ, ਲਕਸ਼ੈ ਸੇਨ ਸਿੰਗਲਜ਼ ਅਤੇ ਰੰਕੀ ਰੈੱਡੀ ਤੇ ਚਿਰਾਗ ਨੇ ਡਬਲਜ...

ਟੇਬਲ ਟੈਨਿਸ: ਸ਼ਰਤ ਨੂੰ ਸੋਨੇ ਤੇ ਸਾਥੀਆਨ ਨੂੰ ਕਾਂਸੀ ਦਾ ਤਗ਼ਮਾ

ਟੇਬਲ ਟੈਨਿਸ: ਸ਼ਰਤ ਨੂੰ ਸੋਨੇ ਤੇ ਸਾਥੀਆਨ ਨੂੰ ਕਾਂਸੀ ਦਾ ਤਗ਼ਮਾ

ਮਿਕਸਡ ਡਬਲਜ਼ ਦੇ ਫਾਈਨਲ ਵਿੱਚ ਸ਼ਰਤ ਤੇ ਅਕੁਲਾ ਦੀ ਜੋੜੀ ਨੇ ਕੀਤੀ ਜਿੱਤ ...