ਬਿਨ ਤਲਖੀ ਤੋਂ ਤਲਖੀ

ਬਿਨ ਤਲਖੀ ਤੋਂ ਤਲਖੀ

ਕੁਲਜੀਤ ਦਿਆਲਪੁਰੀ

ਸ਼ਿਕਾਗੋ ਦੇ ਪਿੰਡ ਪੈਲਾਟਾਈਨ ਜਿੱਥੇ ਮੈਂ ਰਹਿੰਦਾਂ ਹਾਂ, ਪਿਛਲੇ ਕਰੀਬ ਡੇਢ ਮਹੀਨੇ ਤੋਂ ਅਧਰੇੜ ਉਮਰ ਦੀ ਖੰਡ-ਮਿਸ਼ਰੀ ਦੀ ਜੋੜੀ, ਯਾਨੀ ਚਾਈਨੀਜ਼ ਪਤੀ-ਪਤਨੀ ਸੈਰ ਕਰਦਿਆਂ ਮੈਨੂੰ ਰੋਜ਼ ਹੀ ਮਿਲ ਪੈਂਦੇ ਹਨ; ਕਦੇ ਸਵੇਰੇ ਅਤੇ ਕਦੇ ਸ਼ਾਮ ਵੇਲੇ। ਖੰਡ-ਮਿਸ਼ਰੀ ਉਨ੍ਹਾਂ ਦਾ ਮੌਜੂ ਉਡਾਉਣ ਲਈ ਨਹੀਂ ਕਿਹਾ ਸਗੋਂ ਉਹ ਸੈਰ ਕਰਦਿਆਂ ਆਪਣੀਆਂ ਗੱਲਾਂ ਵਿਚ ਖੰਡ-ਮਿਸ਼ਰੀ ਹੋਏ ਹੁੰਦੇ ਹਨ। ਇਤਫਾਕ ਇਹ ਵੀ ਹੈ ਕਿ ਖੰਡ ਨੂੰ ‘ਚੀਨੀ ਵੀ ਆਖਦੇ ਹਨ।

ਪਹਿਲਾਂ ਕੋਵਿਡ-19 ਮਹਾਮਾਰੀ ਦਾ ਸਬੰਧ ਚੀਨ ਨਾਲ ਜੁੜਨ ਕਰ ਕੇ ਅਤੇ ਫਿਰ ਭਾਰਤ-ਚੀਨ ਵਿਚਾਲੇ ਕਸ਼ਮਕਸ਼ ਵਧਣ ਵੇਲੇ ਤੋਂ ਜਦੋਂ ਵੀ ਉਹ ਮੈਨੂੰ ਨਜ਼ਰੀਂ ਆ ਜਾਂਦੇ ਸਨ ਤਾਂ ਮੇਰੇ ਮਨ ਵਿਚ ਕਿੰਨਾ ਕੁਝ ਕੁਝ ਉਸਲਵੱਟੇ ਜਿਹੇ ਲੈਣ ਲੱਗ ਪੈਂਦਾ ਸੀ; ਸ਼ਾਇਦ ਅਜਿਹਾ ਉਨ੍ਹਾਂ ਨਾਲ ਵੀ ਵਾਪਰਦਾ ਹੋਵੇਗਾ। ਪਰਵਾਸ ਕਰ ਜਾਣ ਕਾਰਨ ਬੇਸ਼ਕ ਵਿਦੇਸ਼ ਦੇ ਬਾਸ਼ਿੰਦੇ ਹੋ ਗਏ ਹਾਂ ਪਰ ਜੰਮਣ ਭੋਂ ਅਤੇ ‘ਆਪਣੇ ਮੁਲਕ’ ਨਾਲ ਮੋਹ ਦੀਆਂ ਤੰਦਾਂ ਤਾਂ ਜੁੜੀਆਂ ਹੀ ਹੁੰਦੀਆਂ ਹਨ। ਉਂਜ, ਸਾਡਾ ਕੋਈ ਵੱਟ-ਬੰਨੇ ਦਾ ਰੌਲਾ ਵੀ ਨਹੀਂ ਤੇ ਨਾ ਹੀ ਅਸੀਂ ਇਕ-ਦੂਜੇ ਨੂੰ ਪਹਿਲਾਂ ਕਦੇ ਹਾਏ-ਹੈਲੋ ਹੀ ਬੁਲਾਈ। ਸਰਸਰੀ ਜਿਹੀਆਂ ਨਜ਼ਰਾਂ ਮਿਲਦੀਆਂ ਸਨ ਤੇ ਅਸੀਂ ਦੋਵੇਂ ਧਿਰਾਂ ਆਪੋ-ਆਪਣੇ ਮੂੰਹਾਂ ਉੱਤੇ ਝੂਠੀ ਜਿਹੀ ਮੁਸਕਾਨ ਦਾ ਛੱਟਾ ਕੇਰ ਕੇ ਮਿਲੇ ਹੋਣ ਦਾ ਫਰਜ਼ ਪੂਰਾ ਕਰ ਦਿੰਦੇ ਸਾਂ। ਉਹ ਆਪਣੀ ਮਸਤੀ ਵਿਚ ਅਤੇ ਮੈਂ ਆਪਣੀ ਮਸਤੀ ਵਿਚ ਇਕ-ਦੂਜੇ ਦੇ ਕੋਲੋਂ ਦੀ ਲੰਮੀਆਂ ਲੰਮੀਆਂ ਪੁਲਾਂਘਾਂ ਪੁੱਟਦੇ ਨਿਕਲ ਜਾਂਦੇ ਸਾਂ; ਬੱਸ ‘ਸੋਸ਼ਲ ਡਿਸਟੈਂਸਿੰਗ’ (ਸਰੀਰਕ ਦੂਰੀ) ਦੀ ਪਾਲਣਾ ਕਰਦਿਆਂ!

ਅਸਲ ਵਿਚ ਜਦੋਂ ਦਾ ਕਰੋਨਾ ਦਾ ਰੇੜਕਾ ਪਿਆ ਹੈ, ਉਦੋਂ ਤੋਂ ‘ਸੋਸ਼ਲ ਲਾਈਫ’ ਵਿਚ ‘ਸੋਸ਼ਲ ਡਿਸਟੈਂਸਿੰਗ’ ਦਾ ਭੰਬਲਭੂਸਾ ਵੀ ਆ ਪਿਆ ਹੈ। ਬੰਦਾ ਬਚ ਬਚ ਕੇ ਨਿਕਲਦਾ। ਉਤੋਂ ਭਾਰਤ ਅਤੇ ਚੀਨ ਵਿਚਾਲੇ ਪੈਦਾ ਹੋਏ ਤਣਾਓ ਦਾ ਵੀ ਸ਼ਾਇਦ ਕੁਝ ਕੁਝ ਅਸਰ ਹੈ ਕਿ ਆਪੋ-ਆਪਣੇ ਦੋ ਪਿਤਰੀ ਦੇਸ਼ਾਂ ਤੋਂ ਅਮਰੀਕਾ ਆ ਵਸੇ ਤੇ ਇੱਕੋ ਕਾਲੋਨੀ ਵਿਚ ਰਹਿੰਦੇ ਹੋਣ ਦੇ ਬਾਵਜੂਦ ਅਸੀਂ ਇਕ-ਦੂਜੇ ਤੋਂ ਅਣਜਾਣ ਹੀ ਹਾਂ। ਸ਼ਾਇਦ ਉਨ੍ਹਾਂ ਨੂੰ ਵੀ ਮੇਰੇ ‘ਇੰਡੀਅਨ’ ਹੋਣ ਦੀ ਸੂਹ ਲੱਗ ਗਈ, ਤੇ ਮੈਨੂੰ ਵੀ ਯਕੀਨ ਜਿਹਾ ਹੋ ਗਿਆ ਕਿ ਉਹ ਮੇਰੇ ਦੇਸ਼ ਭਾਰਤ ਦੇ ਗਵਾਂਢੀ ‘ਦੁਸ਼ਮਣ’ ਦੇਸ਼ ਤੋਂ ਹਨ। ਯਕੀਨਨ ਅਜਿਹੀ ਹਾਲਤ ਦੋ ਮੁਲਕਾਂ ਦੇ ਸਿਆਸਤਦਾਨਾਂ ਦੇ ਸਿਆਸੀ ਖੇਖਣਾਂ ਕਰ ਕੇ ਪੈਦਾ ਹੋ ਗਈ ਹੈ।

ਇਹ ਵੀ ਇਤਫ਼ਾਕ ਹੈ ਕਿ ਇਹ ਜੋੜਾ ਪਹਿਲਾਂ ਕਦੇ ਕਦੇ ਨਜ਼ਰ ਆਉਂਦਾ ਸੀ, ਹੁਣ ਸੈਰ ਕਰਦਿਆਂ ਸਾਡੀ ਕਾਲੋਨੀ ਦੀਆਂ ਸੜਕਾਂ-ਗਲੀਆਂ ਗਾਹੁਣ ਵਿਚ ਪੂਰੀ ਤਰ੍ਹਾਂ ਸਰਗਰਮ ਹੈ। ਇਕ ਦਿਨ ਤਾਂ ਉਹ ਸੈਰ ਕਰਦੇ ਸਾਡੇ ਘਰ ਵੱਲ ਦੀ ਆਉਂਦੇ ਮੈਨੂੰ ‘ਚੀਨੀ ਫੋਜੀ’ ਜਾਪਣ ਲੱਗ ਪਏ ਸਨ ਜਿਵੇਂ ਕਿਸੇ ਸਾਜ਼ਿਸ਼ ਤਹਿਤ ਸਾਡੇ ਇਲਾਕੇ ਵੱਲ ਘੁਸਪੈਠ ਕਰਦੇ ਚਲੇ ਆ ਰਹੇ ਹੋਣ!

ਦਿਲਚਸਪ ਗੱਲ ਇਹ ਕਿ ਇਕ ਤਾਂ ਉਹ ਦੋਵੇਂ ਰੰਗ ਦੇ ਸਾਫ ਹਨ, ਉਤੋਂ ਉਨ੍ਹਾਂ ਸੈਰ ਕਰਨ ਨੂੰ ਵੀ ਨਵੇਂ ਨਵੇਂ ਤੇ ਰੰਗ-ਬਰੰਗੇ ਕੱਪੜੇ ਪਾਏ ਹੁੰਦੇ ਹਨ। ਮੈਂ ਤਾਂ ਮੰਜੇ ਤੋਂ ਉਠਦਿਆਂ ਪਾਣੀ ਦੇ ਦੋ ਕੁ ਗਲਾਸ ਅੰਦਰ ਸੁੱਟ ਕੇ ਟੀ-ਸ਼ਰਟ ਤੇ ਨਿੱਕਰ ਚ ਹੀ ਸੈਰ ਨੂੰ ਤੁਰ ਪੈਂਦਾ ਹਾਂ।

ਸਾਡੀ ਕਈ ਦਿਨਾਂ ਦੀ ਆਪਸੀ ਬੇਰੁਖ਼ੀ ਬਾਰੇ ਸੋਚ ਕੇ ਮੈਂ ਇਕ ਦਿਨ ਮਨੋ-ਮਨ ਫੈਸਲਾ ਕੀਤਾ ਕਿ ਅੱਜ ਇਸ ਜੋੜੀ ਨੂੰ ਦੇਖਦਿਆਂ ਸਾਰ ਦੂਰੋਂ ਹੀ ਹੈਲੋ ਵਗਾਹ ਮਾਰਨੀ ਹੈ ਅਤੇ ਆਪਣੀ ਹੈਂਕੜ ਨੂੰ ਸੈਰ ਕਰਦਿਆਂ ਆਪਣੇ ਹੀ ਬੂਟਾਂ ਥੱਲੇ ਦਰੜ ਦੇਣਾ ਹੈ। ਮੇਰਾ ਇਰਾਦਾ ਦ੍ਰਿੜ ਸੀ- ‘ਬਿਨ ਤਲਖੀ ਪੈਦਾ ਹੋਏ ਤਲਖੀ ਵਾਲੇ ਮਾਹੌਲ’ ਨੂੰ ਥੋੜ੍ਹਾ ਸਾਜ਼ਗਾਰ ਬਣਾਉਣਾ ਦਾ। ਸਵੇਰੇ ਸੈਰ ਲਈ ਨਿਕਲਿਆ ਅਤੇ ਦਸ ਕੁ ਮਿੰਟਾਂ ਬਾਅਦ ਉਹ ਮੈਨੂੰ ਨਜ਼ਰ ਆ ਗਏ। ਮੈਨੂੰ ਮੇਰੀ ਇੱਛਾ ਨੂੰ ਬੂਰ ਪੈਂਦਾ ਦਿਸਿਆ ਪਰ ਸ਼ਾਇਦ ‘ਸੋਸ਼ਲ ਡਿਸਟੈਂਸਿੰਗ’ ਬਹਾਲ ਰੱਖਣ ਦੇ ਮਕਸਦ ਨਾਲ ਉਹ ਦੋਵੇਂ ਸੜਕ ਪਾਰ ਕਰ ਕੇ ਦੂਜੇ ਪਾਸੇ ਬਣੇ ਫੁੱਟਪਾਥ ਤੇ ਜਾ ਚੜ੍ਹੇ, ਕਿਉਂਕਿ ਉਨ੍ਹਾਂ ਨੂੰ ਦੇਖ ਕੇ ਮੈਂ ਵੀ ਕਈ ਵਾਰ ਅਜਿਹਾ ਕੀਤਾ ਸੀ। ਉਹ ਆਪਣੀ ਚਾਲ ਵਿਚ ਮਸਤ ਸਨ ਤੇ ਮੈਂ ਆਪਣੇ ਇਰਾਦੇ ਤੇ ਕਾਇਮ ਸਾਂ। ਮੈਂ ਸੜਕ ਦੇ ਉਰਲੇ ਪਾਸਿਓਂ ਉਨ੍ਹਾਂ ਨੂੰ ਨਿਮਰ ਭਰੀ ‘ਹੈਲੋ’ ਬੁਲਾ ਦਿੱਤੀ ਤੇ ਉਨ੍ਹਾਂ ਵੱਲ ਨਜ਼ਰਾਂ ਟਿਕਾ ਲਈਆਂ। ਉਨ੍ਹਾਂ ਦੋਹਾਂ ਨੇ ਵੀ ‘ਹਾਏ ਹੈਲੋ’ ਬੋਲ ਕੇ ਮੇਰਾ ਮਾਣ ਰੱਖ ਲਿਆ। ਉਨ੍ਹਾਂ ਦੇ ਚਿਹਰੇ ਉੱਤੇ ਆਈ ਮੁਸਕਰਾਹਟ ਮੈਨੂੰ ਉਦੋਂ ਸੱਚੀਂ, ਬਨਾਵਟੀ ਜਿਹੀ ਬਿਲਕੁਲ ਨਹੀਂ ਜਾਪੀ, ਜਿਵੇਂ ਪਹਿਲਾਂ ਇਕ-ਦੂਜੇ ਨੂੰ ਦੇਖਣ ਵੇਲੇ ਅਕਸਰ ਲੱਗਦੀ ਸੀ। ਮੈਂ ਮਹਿਸੂਸ ਕੀਤਾ, ਜਿਵੇਂ ਮੇਰੀ ‘ਹੈਲੋ’ ਨੇ ਦੋਹਾਂ ਧਿਰਾਂ ਦੇ ਮਨਾਂ ਅੰਦਰ ਉਪਜੀ ਕੁੜੱਤਣ ਖਤਮ ਕਰ ਦਿੱਤੀ ਹੋਵੇ!

ਕਾਸ਼! ਭਾਰਤ ਅਤੇ ਉਸ ਦੇ ਗਵਾਂਢੀ ਮੁਲਕਾਂ ਵਿਚਾਲੇ ਆਈ ਕੁੜੱਤਣ ਵੀ ਮੁੱਕ ਜਾਵੇ ਅਤੇ ਸਭ ਧਿਰਾਂ ਦੇ ਫੌਜੀ ਪੁੱਤ ਕੱਫਣਾਂ ਵਿਚ ਲਿਪਟਣ ਤੋਂ ਬਚੇ ਰਹਿਣ, ਤੇ ਲੋਕਾਂ ਨੂੰ ਵੀ ਸੁੱਖ ਦਾ ਸਾਹ ਆਵੇ! ਖੈਰ, ਇਹ ਆਮ ਬੰਦੇ ਦੇ ਵੱਸ ਤਾਂ ਨਹੀਂ ਪਰ ਸਰਕਾਰਾਂ ਤੋਂ ਆਸ ਤਾਂ ਰੱਖੀ ਹੀ ਜਾ ਸਕਦੀ ਹੈ ਕਿ ਗਵਾਂਢੀ ਮੁਲਕਾਂ ਨਾਲ ਸਬੰਧ ਸੰਜੀਦਾ ਹੋਣ!
ਸੰਪਰਕ: +1(224)-386-4548

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੇਰੇ ਨਾਂ ਪਾਸ਼ ਦਾ ਖ਼ਤ

ਮੇਰੇ ਨਾਂ ਪਾਸ਼ ਦਾ ਖ਼ਤ

ਐਟਮੀ ਤਬਾਹੀ ਦੇ ਅੱਲੇ ਜ਼ਖ਼ਮ

ਐਟਮੀ ਤਬਾਹੀ ਦੇ ਅੱਲੇ ਜ਼ਖ਼ਮ

ਕਰੋਨਾ ਕਾਲ: ਨਵੇਂ ਸੱਭਿਆਚਾਰ ਦੀ ਪੈੜਚਾਲ

ਕਰੋਨਾ ਕਾਲ: ਨਵੇਂ ਸੱਭਿਆਚਾਰ ਦੀ ਪੈੜਚਾਲ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All