ਪਵਨ ਕੁਮਾਰ ਗੋਇਲ
ਭੁੱਚੋ ਮੰਡੀ, 30 ਸਤੰਬਰ
ਪਿੰਡ ਭੁੱਚੋ ਕਲਾਂ ਦੇ ਗੁੁਰੂ ਨਾਨਕ ਖੇਡ ਸਟੇਡੀਅਮ ਵਿੱਚ ਕਬੱਡੀ ਐਸੋਸੀਏਸ਼ਨ ਬਠਿੰਡਾ ਵੱਲੋਂ 67ਵੀਂ ਜ਼ੋਨ ਪੱਧਰੀ ਸਰਕਲ ਸਟਾਈਲ ਕਬੱਡੀ ਚੈਪੀਅਨਸ਼ਿਪ ਕਰਵਾਈ ਗਈ। ਇਸ ਵਿੱਚ ਪੰਜ ਜ਼ਿਲ੍ਹਿਆਂ ਦੀਆਂ ਲੜਕੀਆਂ ਅਤੇ ਲੜਕਿਆਂ ਨੇ ਹਿੱਸਾ ਲਿਆ। ਸੀਨੀਅਰ ਲੜਕਿਆਂ ਵਿੱਚੋਂ ਜ਼ਿਲ੍ਹਾ ਬਠਿੰਡਾ ਨੇ ਪਹਿਲਾ ਅਤੇ ਮਾਨਸਾ ਦੀ ਟੀਮ ਨੇ ਦੂਜਾ, ਸੀਨੀਅਰ ਲੜਕੀਆਂ ਵਿੱਚੋਂ ਜ਼ਿਲ੍ਹਾ ਮੋਗਾ ਦੀ ਟੀਮ ਨੇ ਪਹਿਲਾ ਅਤੇ ਬਠਿੰਡਾ ਨੇ ਦੂਜਾ, ਜੂਨੀਅਰ ਲੜਕਿਆਂ ਵਿੱਚੋਂ ਜ਼ਿਲ੍ਹਾ ਮਾਨਸਾ ਦੀ ਟੀਮ ਨੇ ਪਹਿਲਾ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਦੂਜਾ ਅਤੇ ਜੂਨੀਅਰ ਲੜਕੀਆਂ ਵਿੱਚੋਂ ਜ਼ਿਲ੍ਹਾ ਮੋਗਾ ਨੇ ਪਹਿਲਾ ਅਤੇ ਜ਼ਿਲ੍ਹਾ ਬਠਿੰਡਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਗੀਤਾ ਅਰੋੜਾ, ਪ੍ਰਿੰਸੀਪਲ ਮਨਿੰਦਰ ਕੌਰ ਢਿੱਲੋਂ ਅਤੇ ਸਪੋਰਟਸ ਅਫ਼ਸਰ ਬਲਵਿੰਦਰ ਕੌਰ ਨੇ ਕਬੱਡੀ ਵਿਸ਼ਵ ਕੱਪ ਜੇਤੂ ਖਿਡਾਰਣਾਂ ਮਨਪ੍ਰੀਤ ਕੌਰ, ਸਿਮਰਨਜੀਤ ਕੌਰ, ਜਸਵੀਰ ਕੌਰ ਰਿੰਕੂ, ਸਾਬਕਾ ਏਪੀਓ ਪਵਿੱਤਰ ਕੌਰ, ਲੈਕਚਰਾਰ ਬਿੰਦਰ ਕੌਰ ਨੈਸ਼ਨਲ ਚੈਪੀਅਨ ਬਾਸਕਟ ਬਾਲ ਨੂੰ ਸਨਮਾਨਿਤ ਕੀਤਾ। ਪ੍ਰਿੰਸੀਪਲ ਸੁਰਜੀਤ ਸਿੰਘ ਨੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਦੇਸੀ ਘਿਓ ਅਤੇ ਬਦਾਮ ਵੰਡੇ।