ਪੱਤਰ ਪ੍ਰੇਰਕ
ਮਾਨਸਾ, 1 ਜੁਲਾਈ
ਪਿੰਡ ਜੌੜਕੀਆਂ ਵਿੱਚ ਵਾਟਰ ਵਰਕਸ ਦੀ ਡਿੱਗੀ ਵਿੱਚ ਡਿੱਗ ਕੇ ਇੱਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਜੌੜਕੀਆਂ ਦਾ ਨੌਜਵਾਨ ਮਨਜਿੰਦਰ ਸਿੰਘ (16) ਪੁੱਤਰ ਅੰਮ੍ਰਿਤਪਾਲ ਸਿੰਘ ਸ਼ੁੱਕਰਵਾਰ ਸ਼ਾਮ ਵਾਟਰ ਵਰਕਸ ਦੇ ਗਰਾਊਂਡ ਵਿੱਚ ਵਾਲੀਬਾਲ ਖੇਡ ਰਿਹਾ ਸੀ।
ਖੇਡਣ ਦੌਰਾਨ ਵਾਲੀਬਾਲ ਵਾਟਰ ਵਰਕਸ ਵਾਲੀ ਡਿੱਗੀ ਵਿੱਚ ਜਾ ਡਿੱਗੀ, ਜਿਸ ਨੂੰ ਕੱਢਣ ਸਮੇਂ ਮਨਜਿੰਦਰ ਸਿੰਘ ਪਾਣੀ ਵਿੱਚ ਡੁੱਬ ਗਿਆ ਤੇ ਉਸ ਦੀ ਮੌਤ ਹੋ ਗਈ। ਪਰਿਵਾਰ ਨਾਲ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫ਼ਰ ਨੇ ਦੁੱਖ ਪ੍ਰਗਟਾਇਆ ਕਰਨ ਤੋਂ ਬਾਅਦ ਦੱਸਿਆ ਕਿ ਸ਼ਾਮ ਸਮੇਂ ਵਾਟਰ ਵਰਕਸ ਗਰਾਊਂਡ ਵਿੱਚ ਵੱਡੀ ਉਮਰ ਦੇ ਮੁੰਡੇ ਖੇਡਣ ਆਉਂਦੇ ਸਨ, ਪਰ ਉਹ ਕੱਲ੍ਹ ਗਰਾਊਂਡ ਵਿੱਚ ਨਹੀਂ ਆਏ। ਮਨਜਿੰਦਰ ਨੂੰ ਪਾਣੀ ਵਿਚੋਂ ਕੱਢਣ ਤੋਂ ਬਾਅਦ ਤਲਵੰਡੀ ਸਾਬੋ ਵਿੱਚ ਡਾਕਟਰਾਂ ਕੋਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਅੱਜ ਨੌਜਵਾਨ ਦਾ ਅੰਤਿਮ ਸਸਕਾਰ ਕਰ ਦਿੱਤਾ ਹੈ।