ਪੱਤਰ ਪ੍ਰੇਰਕ
ਭੁੱਚੋ ਮੰਡੀ, 22 ਅਗਸਤ
ਭੁੱਚੋ ਪੁਲੀਸ ਨੇ ਚੋਰੀ ਦੇ ਗਿਆਰਾਂ ਮੋਟਰਸਈਕਲਾਂ ਸਣੇ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਚੌਕੀ ਇੰਚਾਰਜ ਨਛੱਤਰ ਸਿੰਘ ਅਤੇ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੂਹ ਦੇ ਆਧਾਰ ’ਤੇ ਪੁਲੀਸ ਨੇ 19 ਅਗਸਤ ਨੂੰ ਕੌਮੀ ਮਾਰਗ ’ਤੇ ਲਹਿਰਾ ਬੇਗਾ ਕੋਲ ਨਾਕਾ ਲਗਾ ਕੇ ਮੁਲਜ਼ਮ ਮੇਜਰ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਲਹਿਰਾ ਬੇਗਾ ਨੂੰ ਚੋਰੀ ਦੇ ਸਪਲੈਂਡਰ ਮੋਟਰਸਾਈਕਲ (ਪੀਬੀ 22 ਕਿਊ-2098) ਸਣੇ ਕਾਬੂ ਕੀਤਾ ਸੀ। ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ਦੌਰਾਨ ਮੁਲਜ਼ਮ ਦੇ ਘਰ ਵਿੱਚੋਂ ਪੰਜ, ਇੱਟਾਂ ਦੇ ਭੱਠੇ ਵਿੱਚੋਂ ਇੱਕ ਅਤੇ ਚਾਰ ਮੋਟਰਸਾਈਕਲ ਗਹਿਣੇ ਧਰੇ ਲੋਕਾਂ ਤੋਂ ਬਰਾਮਦ ਕੀਤੇ ਹਨ।