ਖੇਤਰੀ ਪ੍ਰਤੀਨਿਧ
ਬਰਨਾਲਾ, 7 ਜਨਵਰੀ
ਜ਼ਿਲ੍ਹੇ ਦੇ ਪਿੰਡ ਧੌਲਾ ਦੇ ਪੇਂਡੂ ਮਜ਼ਦੂਰਾਂ ਲਈ ਸੰਨ 1975 ਵਿੱਚ ਕੱਟੇ ਕਰੀਬ 170 ਰਿਹਾਇਸ਼ੀ ਪਲਾਟਾਂ ਦੇ ਲਾਭਪਾਤਰੀਆਂ ਨੂੰ ਕਬਜ਼ੇ ਦਿਵਾਉਣ ਦੀ ਮੰਗ ਲਈ ਅੱਜ ਬਾਰਸ਼ ਦੇ ਬਾਵਜੂਦ ਸੀਪੀਆਈ (ਐੱਮਐੱਲ) ਲਬਿਰੇਸ਼ਨ ਦੀ ਅਗਵਾਈ ਹੇਠ ਮਜ਼ਦੂਰ ਡੀਸੀ ਦਫ਼ਤਰ ਵਿੱਚ ਪੰਜਵੇਂ ਦਿਨ ਵੀ ਡਟੇ ਰਹੇ।
ਲਬਿਰੇਸ਼ਨ ਆਗੂ ਗੁਰਪ੍ਰੀਤ ਸਿੰਘ ਰੂੜੇਕੇ, ਏਟਕ ਦੇ ਖੁਸ਼ੀਆ ਸਿੰਘ ਬਰਨਾਲਾ ਤੇ ਦਿਹਾਤੀ ਮਜ਼ਦੂਰ ਸਭਾ ਦੇ ਭੋਲਾ ਸਿੰਘ ਕਲਾਲ ਮਾਜਰਾ ਨੇ ਚਿਤਾਵਨੀ ਦਿੰਦਿਆਂ ਕਿਹਾ ਜੇਕਰ ਧੌਲਾ ਪਿੰਡ ਦੇ ਮਜ਼ਦੂਰਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪਲਾਟਾਂ ਤੇ ਕਬਜ਼ਾ ਨਾ ਕਰਵਾਇਆ ਤਾਂ 10 ਜਨਵਰੀ ਨੂੰ ਵੱਡੀ ਪੱਧਰ ‘ਤੇ ਮਜ਼ਦੂਰਾਂ ਦਾ ਇਕੱਠ ਕਰਕੇ ਡੀਸੀ ਦਫ਼ਤਰ ਬਰਨਾਲਾ ਦਾ ਘਿਰਾਓ ਕਰਨਗੇ।