ਇਕਬਾਲ ਸਿੰਘ ਸ਼ਾਂਤ
ਲੰਬੀ, 9 ਮਈ
ਰਾਜਸਥਾਨ ਕੈਨਾਲ ਦੇ ਉਸਾਰੀ ਕਾਰਜ ’ਚ ਲੱਗੇ ਮਜ਼ਦੂਰ ਦੀ ਸਰਹਿੰਦ ਫੀਡਰ ’ਚ ਡਿੱਗਣ ਕਰਕੇ ਮੌਤ ਹੋ ਗਈ। ਉਸ ਦੀ ਲਾਸ਼ ਗੋਤਾਖੋਰਾਂ ਨੇ ਬਾਹਰ ਕੱਢ ਲਈ। ਮ੍ਰਿਤਕ ਦੀ ਪਛਾਣ ਅਨਿਲ ਕੁਮਾਰ ਵਾਸੀ ਪਿੰਡ ਮੰਗਾਲੀ ਜ਼ਿਲ੍ਹਾ ਹਿਸਾਰ ਵਜੋਂ ਹੋਈ। ਇੱਥੇ ਫਤਾਕੇਰਾ ਨੇੜੇ ਠੇਕੇਦਾਰਾਂ ਨਾਲ ਰਾਜਸਥਾਨ ਕੈਨਾਲ ਦੇ ਕਾਰਜ ’ਤੇ ਲੱਗਿਆ ਹੋਇਆ ਸੀ। ਕਿੱਲਿਆਂਵਾਲੀ ਚੌਕੀ ਦੇ ਮੁਖੀ ਪਿ੍ਰਤਪਾਲ ਸਿੰਘ ਅਨੁਸਾਰ ਅਨਿਲ ਕੁਮਾਰ ਕੱਲ ਨਹਿਰ ’ਚ ਡਿੱਗ ਪਿਆ ਸੀ। ਉਸਦੀ ਲਾਸ਼ ਬਰਾਮਦ ਹੋਣ ’ਤੇ ਵਾਰਸਾਂ ਦੇ ਬਿਆਨਾਂ ’ਤੇ 174 ਦੀ ਕਾਰਵਾਈ ਜਾ ਰਹੀ ਹੈ।