ਭੁੱਚੋ ਮੰਡੀ: ਸ੍ਰੀ ਛਿਨਮਸਤਕਾ ਧਾਮ, ਮੰਦਰ ਮਾਤਾ ਚਿੰਤਪੁਰਨੀ ਭੁੱਚੋ ਕੈਂਚੀਆਂ ਵਿੱਚ ਲੋੜਵੰਦ ਮਰੀਜ਼ਾਂ ਲਈ ਅੱਖਾਂ, ਦੰਦਾਂ ਅਤੇ ਔਰਤ ਰੋਗਾਂ ਦੇ ਕੈਂਪਾਂ ਅਤੇ ਧਾਰਮਿਕ ਸਮਾਗਮਾਂ ਮੌਕੇ ਲੰਗਰ ਵਾਸਤੇ ਆੜ੍ਹਤੀ ਐਸੋਸੀਏਸ਼ਨ ਵੱਲੋਂ 82.5 ਕੁਇੰਟਲ ਕਣਕ ਦਾਨ ਕੀਤੀ ਗਈ। ਇਹ ਅਨਾਜ ਆੜ੍ਹਤੀ ਠਾਕੁਰ ਦਾਸ, ਪ੍ਰਸ਼ੋਤਮ ਬੱਬੂ, ਤਰਸੇਮ ਪੂਹਲੀ ਅਤੇ ਸੱਤਪਾਲ ਗੁਪਤਾ ਨੇ ਮੰਦਰ ਦੇ ਸੰਸਥਾਪਕ ਜੋਗਿੰਦਰ ਪਾਲ ਕਾਕਾ, ਚੇਅਰਮੇਨ ਪਵਨ ਬਾਂਸਲ, ਮੰਦਰ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਅਤੇ ਸਕੱਤਰ ਕੇਵਲ ਬਾਂਸਲ ਨੂੰ ਸੌਂਪਿਆ। ਮੰਦਰ ਦੇ ਪ੍ਰਬੰਧਕਾਂ ਨੇ ਆੜ੍ਹਤੀਆਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ