ਭੁੱਚੋ ਮੰਡੀ: ਬਠਿੰਡਾ ਸਹਿਕਾਰੀ ਸਭਾ ਯੂਨੀਅਨ ਦੇ ਡਾਇਰੈਕਟਰਾਂ ਦੀ ਹੋਈ ਚੋਣ ਵਿੱਚ ਜ਼ੋਨ ਨੰਬਰ-9 ਤੋਂ ਨਿਰਵਿਰੋਧ ਚੁਣੇ ਗਏ ‘ਆਪ’ ਦੇ ਡਾਇਰੈਕਟਰ ਬਲਵਿੰਦਰ ਸਿੰਘ ਵਾਸੀ ਤੁੰਗਵਾਲੀ ਅਤੇ ਜ਼ੋਨ ਨੰਬਰ-3 ਤੋਂ ਰੂਪ ਸਿੰਘ ਵਾਸੀ ਨਥਾਣਾ ਦਾ ਅੱਜ ਆਮ ਆਦਮੀ ਪਾਰਟੀ ਵੱਲੋਂ ਭੁੱਚੋ ਮੰਡੀ ਦੇ ਪਾਰਟੀ ਦਫ਼ਤਰ ਵਿੱਚ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਪੁੱਤਰ ਹਰਸਿਮਰਨ ਸਿੰਘ ਅਤੇ ਆਗੂ ਸਰਬਜੀਤ ਸਿੰਘ ਮਾਹਲ ਨੇ ਬਲਵਿੰਦਰ ਸਿੰਘ ਅਤੇ ਰੂਪ ਸਿੰਘ ਦੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਤੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਆਗੂ ਗੋਰਾ ਮਾਹਲ, ਗੱਗੂ ਸਮਾਘ, ਸ਼ੰਮਾ ਮਾਹਲ, ਰਿੰਕੂ ਸ਼ਰਮਾ ਅਤੇ ਰਾਜਵਿੰਦਰ ਰਾਜੂ ਹਾਜ਼ਰ ਸਨ। -ਪੱਤਰ ਪ੍ਰੇਰਕ