ਝੁਨੀਰ: ਹਲਕਾ ਸਰਦੂਲਗੜ੍ਹ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਪਿੰਡ ਭੰਮਾਂ ਖੁਰਦ ਦੀਆਂ ਦੋ ਵੱਡੀਆਂ ਢਾਣੀਆਂ ਵੱਲੋਂ ਫ਼ਲਾਂ ਨਾਲ ਤੋਲਿਆ ਗਿਆ। ਇਸ ਮੌਕੇ ਸ੍ਰੀ ਬਣਾਂਵਾਲੀ ਨੇ ਲੋਕਾਂ ਨੂੰ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਿੱਚ ਬਣਨ ਵਾਲੀ ਸਰਕਾਰ ਪੰਜਾਬੀਆਂ ਨੂੰ ਸਭ ਤਰ੍ਹਾਂ ਦੇ ਮਾਫ਼ੀਆ ਤੋਂ ਮੁਕਤ ਕਰ ਕੇ ਪੰਜਾਬ ਨੂੰ ਹਰ ਪੱਖੋਂ ਖੁਸ਼ਹਾਲ ਬਣਾਏਗੀ। ਇਸ ਮੌਕੇ ਐਡਵੋਕੇਟ ਅਭੈ ਰਾਮ ਗੋਦਾਰਾ, ਡਾ. ਰਾਜਿੰਦਰ ਸਿੰਘ ਦਸੌਂਦੀਆ, ਨਾਜਰ ਸਿੰਘ ਘੁੱਦੂਵਾਲਾ, ਹਰਦੇਵ ਸਿੰਘ ਉਲਕ ਤੇ ਡਾ. ਗੁਰਮੇਲ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ