ਪਰਮਜੀਤ ਸਿੰਘ
ਫਾਜ਼ਿਲਕਾ, 13 ਫਰਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਪਿੰਡ ਸਲੇਮਸ਼ਾਹ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਬੀਤੇ ਦਿਨੀਂ ਭਾਜਪਾ ਆਗੂਆਂ ਵੱਲੋਂ ਕਥਿਤ ਤੌਰ ’ਤੇ ਬੋਲੀ ਗਈ ਗਲਤ ਸ਼ਬਦਾਵਲੀ ਅਤੇ ਦਰਜ ਕਰਵਾਏ ਗਏ ਪੁਲੀਸ ਮਾਮਲੇ ਦੇ ਸਬੰਧ ’ਚ ਅੱਜ ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ’ਚ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰੀਸ਼ ਨੱਢਾ, ਪਿੰਡ ਸਲੇਮਸ਼ਾਹ ਦੇ ਸਰਪੰਚ ਪੂਰਨ ਚੰਦ ਅਤੇ ਹਰਮਿੰਦਰ ਲਾਲ, ਮੱਖਣ ਸਿੰਘ, ਸੁਰਿੰਦਰ ਕੁਮਾਰ ਸਾਰੇ ਮੈਂਬਰ ਪੰਚਾਇਤ ਅਤੇ ਪਿੰਡ ਵਾਸੀ ਰਾਜ ਕ੍ਰਿਸ਼ਨ, ਸਾਹਿਲ ਕੰਬੋਜ, ਗਗਨ ਕੁਮਾਰ ਤੇ ਰਮੇਸ਼ ਕੁਮਾਰ ਨੇ ਕਿਹਾ ਕਿ ਕਿ ਸ੍ਰੀ ਜਿਆਣੀ ਅਤੇ ਰਕੇਸ਼ ਧੂੜੀਆ ਜਾਂ ਤਾਂ ਬੋਲੇ ਗਏ ਸ਼ਬਦਾਂ ਸਬੰਧੀ ਪਿੰਡ ਸਲੇਮਸ਼ਾਹ ’ਚ ਆ ਕੇ ਮੁਆਫ਼ੀ ਮੰਗਣ ਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਪਿੰਡ ਵਾਸੀਆਂ ਅਤੇ ਕਿਸਾਨਾਂ ਵੱਲੋਂ ਸ੍ਰੀ ਜਿਆਣੀ ਅਤੇ ਰਕੇਸ਼ ਧੂੜੀਆ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ।
ਇਸ ਸਬੰਧੀ ਰਾਕੇਸ਼ ਧੂੜੀਆ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਿੰਡ ਸਲੇਮਸ਼ਾਹ ਦੇ ਨੌਜਵਾਨ ਖਿਲਾਫ਼ ਕੋਈ ਮਾੜੇ ਸ਼ਬਦ ਨਹੀਂ ਬੋਲੇ। ਸ਼ਹੀਦ ਊਧਮ ਸਿੰਘ ਪਾਰਕ ’ਚ ਕੀਤੀ