ਜਲਾਲਾਬਾਦ: ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਲਾਗਲੇ ਪਿੰਡ ਹੱਡੀ ਵਾਲਾ ਵਿੱਚ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਕਿਸਾਨ ਆਗੂ ਅਸ਼ੋਕ ਦਹੂਜਾ, ਸ਼ਿੰਗਾਰਾ ਸਿੰਘ, ਬਲਦੇਵ ਰਾਜ ਥਿੰਦ, ਚੰਦਰ ਪ੍ਰਕਾਸ਼ ਦੀ ਮੌਜੂਦਗੀ ਵਿਚ ਸਰਬਸੰਮਤੀ ਨਾਲ ਨਵੀਂ ਇਕਾਈ ਗਠਿਤ ਕੀਤੀ ਗਈ। ਪ੍ਰਧਾਨ ਹਰਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ, ਮੁੱਖ ਸਕੱਤਰ ਕਿੱਕਰ ਸਿੰਘ, ਖ਼ਜਾਨਚੀ ਮਹਿੰਦਰ ਸਿੰਘ ਤੇ 17 ਕਾਰਜਕਾਰਨੀ ਮੈਂਬਰ ਚੁਣੇ ਗਏ। -ਨਿੱਜੀ ਪੱਤਰ ਪੇ੍ਰਕ
ਝੁਨੀਰ: ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵੱਲੋਂ ਝੁਨੀਰ ਬਲਾਕ ਦੇ ਪਿੰਡ ਰਾਮਾ ਨੰਦੀ ਵਿੱਚ ਜ਼ਿਲ੍ਹਾ ਸਕੱਤਰ ਮੱਖਣ ਸਿੰਘ ਭੈਣੀ ਬਾਘਾ ਦੀ ਅਗਵਾਈ ਵਿੱਚ ਪਿੰਡ ਕਮੇਟੀ ਦਾ ਗਠਨ ਕੀਤਾ ਗਿਆ। ਪ੍ਰਧਾਨ ਰਾਮ ਸਿੰਘ, ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ, ਮੀਤ ਪ੍ਰਧਾਨ ਭਾਰਤ ਸਿੰਘ ਭੰਤਾ, ਜਨਰਲ ਸਕੱਤਰ ਕਾਲਾ ਸਿੰਘ, ਖਜਾਨਚੀ ਹਰਮੇਲ ਸਿੰਘ, ਪ੍ਰੈੱਸ ਸਕੱਤਰ ਤੇਜਾ ਸਿੰਘ, ਸੰਗਠਨ ਸਕੱਤਰ ਜਸਵਿੰਦਰ ਸਿੰਘ, ਪ੍ਰਚਾਰ ਸਕੱਤਰ ਚਰਨਾ ਸਿੰਘ ਅਤੇ ਕਮੇਟੀ ਮੈਂਬਰ ਕਾਲਾ ਸਿੰਘ, ਸੁਖਤੇਜ ਸਿੰਘ ਆਦਿ ਚੁਣੇ ਗਏ। -ਨਿੱਜੀ ਪੱਤਰ ਪ੍ਰੇਰਕ