ਤਲਵੰਡੀ ਸਾਬੋ: ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿੱਚ ਉਪ ਕੁਲਪਤੀ ਡਾਕਟਰ ਨੀਲਮ ਗਰੇਵਾਲ ਵੱਲੋਂ ਰੋਹਿਤ ਮਿੱਤਲ ਤੇ ਹਰਪਾਲ ਸਿੰਘ ਚਹਿਲ ਦੀ ਲਿਖੀ ਪਲੇਠੀ ਕਿਤਾਬ ‘ਫਾਰਮਾਕੋਲੋਜੀ’ ਅੱਜ ਇੱਥੇ ਰਿਲੀਜ਼ ਕੀਤੀ ਗਈ। ਇਸ ਮੌਕੇ ਉਪ ਕੁਲਪਤੀ ਡਾਕਟਰ ਨੀਲਮ ਗਰੇਵਾਲ ਨੇ ਕਿਤਾਬ ਦੇ ਵਿਸ਼ੇ ਨੂੰ ਵਿਦਿਆਰਥੀਆਂ ਦੀ ਲੋੜ ਅਨੁਸਾਰ ਸਰਲ ਭਾਸ਼ਾ ਵਿੱਚ ਲਿਖੇ ਜਾਣ ਦੀ ਸ਼ਲਾਘਾ ਕੀਤੀ। ਇਸ ਮੌਕੇ ਪਰੋ ਵਾਈਸ ਚਾਂਸਲਰ ਡਾਕਟਰ ਜਗਤਾਰ ਸਿੰਘ ਧੀਮਾਨ, ਡਾਕਟਰ ਪੁਸ਼ਪਿੰਦਰ ਸਿੰਘ ਔਲਖ (ਪ੍ਰੋ. ਵਾਈਸ ਚਾਂਸਲਰ) ਨੇ ਲੇਖਕਾਂ ਦੀ ਸ਼ਲਾਘਾ ਕੀਤੀ। ਪੁਸਤਕ ਦੇ ਲੇਖਕ ਰੋਹਿਤ ਮਿੱਤਲ ਨੇ ਸਭਨਾਂ ਦਾ ਧੰਨਵਾਦ ਕੀਤਾ ਤੇ ਇਹ ਕਿਤਾਬ ਯੂਨੀਵਰਸਿਟੀ ਲਾਇਬ੍ਰੇਰੀ ਲਈ ਭੇਟ ਕੀਤੀ।-ਪੱਤਰ ਪ੍ਰੇਰਕ