ਮਾਨਸਾ: ਮਾਨਸਾ ਨੇੜੇ ਪਿੰਡ ਬਣਾਵਾਲਾ ਵਿੱਚ ਪ੍ਰਾਈਵੇਟ ਭਾਈਵਾਲ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਨੇ ਦਿ ਇੰਸਟੀਚਿਊਟ ਆਫ ਕੰਪਨੀ ਸੇਕਰੇਟਰੀਜ਼ ਆਫ ਇੰਡੀਆ ਵੱਲੋਂ ਸੰਚਾਲਿਤ ਨੈਸ਼ਨਲ ਐਵਾਰਡ ਫਾਰ ਐਕਸੀਲੈਂਸ ਦੀ 20ਵੀਂ ਲੜੀ ਵਿਚ ਕਾਰਪੋਰੇਟ ਗਵਰਨੈਂਸ ਵਿੱਚ ਦੋ ਐਵਾਰਡ ਜਿੱਤੇ ਹਨ। ਟੀ.ਐੱਸ.ਪੀ.ਐੱਲ. ਨੂੰ ਦਰਮਿਆਨੀ ਕੈਟਾਗਰੀ ਦੇ ਗੈਰ-ਸੂਚੀਬੱਧ ਵਰਗ ਵਿਚ ‘ਵੈਸਟ ਗਵਰਨਡ ਕੰਪਨੀ’ ਦੇ ਰੂਪ ਵਿੱਚ ਚੁਣਿਆ ਗਿਆ ਅਤੇ ਕੰਪਨੀ ਸੈਕਰੇਟਰੀ ਮਾਨਸੀ ਭੂਟਾਨੀ ਨੂੰ ‘ਗਵਰਨੈਂਸ ਪ੍ਰੋਫੈਸ਼ਨਲ ਆਫ ਦਿ ਈਅਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਟੀ.ਐੱਸ.ਪੀ.ਐੱਲ. ਦੇ ਸੀ.ਈ.ਓ. ਵਿਕਾਸ ਸ਼ਰਮਾ ਨੇ ਕਿਹਾ, ਵੇਦਾਂਤਾ ਦੇਸ਼ ਦੀ ਮੋਹਰੀ ਕੁਦਰਤੀ ਸੰਸਾਧਨ ਕੰਪਨੀ ਦੇ ਰੂਪ ਵਿੱਚ ਕਾਰਪੋਰੇਟ ਪ੍ਰਸ਼ਾਸਨ ਦੇ ਉੱਚ ਪੱਧਰੀ ਮਾਪਦੰਡਾਂ ਲਈ ਵਚਨਬੱਧ ਹੈ। -ਪੱਤਰ ਪ੍ਰੇਰਕ
‘