ਪੱਤਰ ਪ੍ਰੇਰਕ
ਭਗਤਾ ਭਾਈ, 16 ਦਸੰਬਰ
ਸ਼ਹੀਦ ਲੈਫ਼ਟੀਨੈਂਟ ਜਸਮੇਲ ਸਿੰਘ ਖੋਖਰ ਤੇ ਸ਼ਹੀਦ ਸੁਖਦੇਵ ਸਿੰਘ ਅਟਵਾਲ ਦੀ ਯਾਦ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਰੀਏਵਾਲਾ ਵਿੱਚ ਕਬੱਡੀ ਕੱਪ ਕਰਵਾਇਆ ਗਿਆ। ਸੁਖਦੀਪ ਸਿੰਘ ਤੇ ਕਾਲਾ ਬਰਾੜ ਨੇ ਦੱਸਿਆ ਕਿ ਕਬੱਡੀ ਓਪਨ ਵਿੱਚ ਵਾਂਦਰ ਡੋਡ ਨੇ ਪਹਿਲਾ ਤੇ ਕੋਟ ਭਾਈ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸ਼ਹੀਦ ਜਸਮੇਲ ਦੇ ਪਿਤਾ ਮੇਹਰ ਸਿੰਘ ਖੋਖਰ ਵੱਲੋਂ ਪਹਿਲਾ ਇਨਾਮ 71 ਹਜ਼ਾਰ ਦਿੱਤਾ ਗਿਆ।