ਤਪਾ ਮੰਡੀ: ਪਿਆਰਾ ਲਾਲ ਬਸਤੀ ਵਿਚ ਸਰਕਾਰੀ ਹਸਪਤਾਲ ਤਪਾ ਦੇ ਕਰਮਚਾਰੀਆਂ ਨੇ ਘਰ-ਘਰ ਜਾ ਕੇ ਟੀਕਾਕਰਨ ਕੀਤਾ। ਐੱਸਐੱਮਓ ਡਾ. ਪ੍ਰਵੇਸ਼ ਕੁਮਾਰ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੇ ਟੀਕਾ ਨਹੀਂ ਲੱਗਿਆ ਜਾਂ ਸਿਰਫ ਇੱਕ ਵਾਰ ਲੱਗਿਆ ਹੈ, ਅਜਿਹੇ ਵਿਅਕਤੀਆਂ ਦੇ 100 ਫ਼ੀਸਦੀ ਟੀਕਾਕਰਨ ਦੇ ਟੀਚੇ ਨੂੰ ਪੂਰਾ ਕਰਨ ਲਈ ਕੀਤਾ ਗਿਆ। ਇਸ ਮੌਕੇ ਨੀਲੂ ਰਾਣੀ ਸਟਾਫ਼ ਨਰਸ, ਕੁਲਦੀਪ ਕੌਰ ਆਸ਼ਾ ਵਰਕਰ, ਰੁਪਿੰਦਰ ਕੌਰ ਆਸ਼ਾ ਵਰਕਰ ਅਤੇ ਬੰਸੋ ਕੌਰ ਦਰਜਾ ਚਾਰ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ