ਪੱਤਰ ਪ੍ਰੇਰਕ
ਭੁੱਚੋ ਮੰਡੀ, 21 ਜਨਵਰੀ
ਪੰਚਾਇਤੀ ਨੀਲ ਕੰਠ ਮੰਦਿਰ ਵਿੱਚ ਪ੍ਰਬੰਧਕਾਂ ਨੇ ਪ੍ਰਧਾਨ ਸੁਰੇਸ਼ ਬੈਟਰੀ ਤੇ ਗੋਬਿੰਦ ਰਾਏ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਸਹਿਯੋਗ ਨਾਲ ਕਰੋਨਾ ਵੈਕਸੀਨੇਸ਼ ਕੈਂਪ ਲਗਾਇਆ। ਇਸ ਵਿੱਚ ਤੀਜੀ ਬੂਸਟਰ ਡੋਜ਼ ਸਮੇਤ 300 ਵਿਅਕਤੀਆਂ ਦੇ ਕਰੋਨਾ ਰੋਕੂ ਟੀਕੇ ਲਗਾਏ ਗਏ। ਇਸ ਮੌਕੇ ਨਵੀਨ ਸਿੰਗਲਾ, ਰਾਕੇਸ਼ ਕਾਕਾ, ਵਿਸ਼ਾਲ ਨੀਟਾ, ਅੰਸ਼ੀ ਬਾਂਸਲ ਅਤੇ ਅਭੀ ਬਾਂਸਲ ਨੇ ਸਹਿਯੋਗ ਦਿੱਤਾ।
ਸ਼ਹਿਣਾ (ਪੱਤਰ ਪ੍ਰੇਰਕ): ਸਿਹਤ ਵਿਭਾਗ ਵੱਲੋਂ ਕਰੋਨਾ ਦੇ ਵਧਦੇ ਹੋਏ ਕੇਸਾਂ ਨੂੰ ਦੇਖਦੇ ਹੋਏ ਅੱਜ ਸਬ-ਸੈਂਟਰ ਸ਼ਹਿਣਾ, ਸਥਾਨਕ ਸਰਕਾਰੀ ਹਸਪਤਾਲ ਅਤੇ ਪਿੰਡ ਉਗੋਕੇ ਤੇ ਪੱਖੋਕੇ ਵਿੱਚ ਕਰੋਨਾ ਵੈਕਸੀਨ ਲਾਈ ਗਈ। ਸਿਹਤ ਕਰਮਚਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਿਹਤ ਕੇਂਦਰ ਸ਼ਹਿਣਾ ਵਿੱਚ 50 ਲੋਕਾਂ ਦੇ ਕਰੋਨਾ ਵੈਕਸੀਨ ਲਾਈ ਗਈ।
ਬਰਨਾਲਾ: ਟੀਕਾਕਰਨ ਦਾ ਅੰਕੜਾ ਛੇ ਲੱਖ ਤੋਂ ਪਾਰ
ਬਰਨਾਲਾ (ਖੇਤਰੀ ਪ੍ਰਤੀਨਿਧ): ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਦੀ ਮੀਟਿੰਗ ਦੌਰਾਨ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਅਤੇ ਸਮਾਜ ਸੇਵੀ ਲੋਕਾਂ ਦੇ ਸਹਿਯੋਗ ਨਾਲ ਵਿਸ਼ੇਸ਼ ਕੈਂਪ ਲਗਾ ਕੇ ਵੱਧ ਤੋਂ ਵੱਧ ਕਰੋਨਾ ਟੀਕਾਕਰਨ ਕੀਤਾ ਜਾਵੇ। ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਜਿੰਦਰ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਹੁਣ ਤੱਕ 6 ਲੱਖ ਵੈਕਸੀਨ ਖੁਰਾਕਾਂ ਲਗਾਉਣ ਦਾ ਅੰਕੜਾ ਪਾਰ ਕਰ ਲਿਆ ਹੈ।