ਪੱਤਰ ਪ੍ਰੇਰਕ
ਬਰੇਟਾ, 17 ਅਗਸਤ
ਇਥੇ ਗਲੀ ਨੰਬਰ 2 ਵਿੱਚੋਂ ਦੋ ਝਪਟਮਾਰਾਂ ਵੱਲੋਂ ਇੱਕ ਵਿਅਕਤੀ ਦੇ ਗਲੋਂ ਚੇਨੀ ਝਪਟ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਕ੍ਰਿਸ਼ਨ ਕੁਮਾਰ ਸਾਬਕਾ ਕੌਂਸਲਰ ਨੇ ਦੱਸਿਆ ਕਿ ਉਹ ਸਵੇਰੇ ਜਦੋਂ ਘਰ ਤੋਂ ਬਾਜ਼ਾਰ ਸਾਮਾਨ ਲੈਣ ਜਾ ਰਿਹਾ ਸੀ ਤਾਂ ਦੋ ਵਿਅਕਤੀ ਜੋ ਮੋਟਰਸਾਈਕਲ ’ਤੇ ਸਨ ਜਿਨ੍ਹਾਂ ਵਿਚੋਂ ਇੱਕ ਨੇ ਹੈਲਮੈਟ ਤੇ ਇੱਕ ਨੇ ਟੋਪੀ ਪਾਈ ਸੀ, ਨੇ ਉਸਦੀ ਚੇਨੀ ਝਪਟ ਲਈ ਤੇ ਹੋ ਗਏ। ਉਸ ਨੇ ਦੱਸਿਆ ਕਿ ਚੇਨੀ ਦੀ ਕੀਮਤ ਡੇਢ ਲੱਖ ਰੁਪਏ ਸੀ। ਪਤਾ ਲੱਗਣ ’ਤੇ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਝਪਟਮਾਰਾਂ ਵੱਲੋਂ ਅੱਜ ਹੀ ਹੋਰ ਸ਼ਹਿਰਾਂ ਵਿੱਚ ਵੀ ਅਜਿਹੀਆਂ ਵਾਰਦਾਤਾਂ ਕੀਤੀਆਂ ਗਈਆਂ।