ਪੱਤਰ ਪ੍ਰੇਰਕ
ਮਮਦੋਟ, 22 ਜੂਨ
ਬਲਾਕ ਮਮਦੋਟ ਅਧੀਨ ਆਉਂਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਮਮਦੋਟ ਵਿੱਚ ਈ-ਸਵਰਾਜ ਪੋਰਟਲ ਸਬੰਧੀ ਜਾਣਕਾਰੀ ਦਿੱਤੀ ਗਈ। ਸਰਪੰਚਾਂ ਨੂੰ ਦੋ ਰੋਜ਼ਾ ਸਿਖਲਾਈ ਵਿੱਚ ਜਾਣਕਾਰੀ ਦੇਣ ਵਾਸਤੇ ਜ਼ਿਲ੍ਹਾ ਪਰਿਸ਼ਦ ਫ਼ਿਰੋਜ਼ਪੁਰ ਤੋਂ ਡੀਪੀਐੱਮ ਗਗਨਦੀਪ ਕੁਮਾਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ 15ਵੇਂ ਵਿੱਤ ਦੀਆਂ ਗਰਾਂਟਾਂ ਦੀ ਵਰਤੋਂ ਸਬੰਧੀ ਦੱਸਿਆ ਕਿ ਸਾਲ ਦੀ ਸ਼ੁਰੂਆਤ ਵਿੱਚ ਪੰਚਾਇਤ ਵੱਲੋਂ ਪਲਾਨ ਬਣਾ ਕੇ ਦਫ਼ਤਰ ਨੂੰ ਦੇਣੇ ਹੁੰਦੇ ਹਨ, ਜਿਸ ਤਹਿਤ ਹੀ ਸੈਂਟਰ ਵੱਲੋਂ ਇਹ ਗ੍ਰਾਂਟ ਸਿੱਧੀ ਗਰਾਮ ਪੰਚਾਇਤਾਂ ਦੇ ਖਾਤਿਆਂ ਵਿੱਚ ਭੇਜੀ ਜਾਂਦੀ ਹੈ।