ਮੋਰਿੰਡਾ: ਸਥਾਨਕ ਪੁਲੀਸ ਨੇ 20 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਕੇਸ ਦਰਜ ਕੀਤਾ ਹੈ। ਐੱਸਐੱਚਓ ਮੋਰਿੰਡਾ ਸਦਰ ਨਰਿੰਦਰ ਸਿੰਘ ਨੇ ਦੱਸਿਆ ਪੁਲੀਸ ਪਾਰਟੀ ਵਲੋਂ ਮੋਰਿੰਡਾ-ਕੁਰਾਲੀ ਸੜਕ ’ਤੇ ਪੈਂਦੇ ਪਿੰਡ ਰਣਜੀਤਪੁਰਾ ਦੇ ਟੀ-ਪੁਆਇੰਟ ’ਤੇ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਮੋਟਰਸਾਈਕਲ ਨੰਬਰ-ਪੀਬੀ-30 ਜ਼ੈੱਡ 8347 ’ਤੇ ਸਵਾਰ ਦੋ ਨੌਜਵਾਨਾਂ ਸੋਨੂੰ ਵਾਸੀ ਸ੍ਰੀ ਮੁਕਤਸਰ ਸਾਹਿਬ ਅਤੇ ਸੌਰਭ ਉਰਫ ਪ੍ਰਿੰਸ ਤੋਂ 20 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਨ ਉਪਰੰਤ ਗ੍ਰਿਫਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ