ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 8 ਅਕਤੂਬਰ
ਬਹਬਿਲ ਖੁਰਦ ’ਚ ਸ਼ਰਾਬ ਦੇ ਠੇਕੇ ’ਚੋਂ 1.63 ਲੱਖ ਰੁਪਏ ਦੀ ਸ਼ਰਾਬ ਚੋਰੀ ਹੋ ਗਈ। ਪੁਲੀਸ ਠੇਕੇਦਾਰ ਗੁਰਸੇਵਕ ਸਿੰਘ ਵਾਸੀ ਫੇਰੂਮਾਨ ਚੌਕ ਕੋਟਕਪੂਰਾ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਭਾਰਤੀ ਦੰਡ ਵਿਧਾਨ ਦੀ ਧਾਰਾ 457,380 ਤਹਿਤ ਕੇਸ ਦਰਜ ਕਰ ਲਿਆ ਹੈ। ਐੱਸਆਈ ਹਰਪ੍ਰੇਮ ਸਿੰਘ ਮੁਤਾਬਕ ਠੇਕੇਦਾਰ ਨੇ ਪੁਲੀਸ ਨੂੰ ਸੂਚਿਤ ਕੀਤਾ ਕਿ ਉਸ ਦੇ ਠੇਕੇ ਦਾ ਜਿੰਦਰਾ ਭੰਨ ਕੇ ਚੋਰਾਂ ਨੇ ਉਸ ਵਿੱਚੋਂ ਤਿੰਨ ਪੇਟੀਆਂ ਖਾਸਾ, 28 ਪੇਟੀਆਂ ਸੌਂਫ਼ੀਆਂ, 6 ਪੇਟੀਆਂ ਕੈਸ਼, ਇਕ ਪੇਟੀ ਆਲ ਸੀਜ਼ਨ, ਇਕ ਪੇਟੀ ਰਾਇਲ ਸਟੈਡ, 2 ਪੇਟੀਆਂ ਬੀਅਰ, 2 ਪੇਟੀਆਂ ਬੀਅਰ ਕੈਨ, 4 ਪੇਟੀਆ ਕੈਸ਼ ਪਊਆ ਆਦਿ ਚੋਰੀ ਕਰਕੇ ਲੈ ਗਏ। ਪੁਲੀਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।