ਖੇਤਰੀ ਪ੍ਰਤੀਨਿਧ
ਬਰਨਾਲਾ, 15 ਜੁਲਾਈ
ਸੀਬੀਐੱਸਈ ਬੋਰਡ ਦੀ ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜਿਆਂ ਦੌਰਾਨ ਸਥਾਨਕ ਸੇਖਾ ਰੋਡ ਵਾਸੀ ਯਸ਼ਪਾਲ ਗਰਗ ਉਰਫ਼ ਯਸ਼ ਮਾਰਵਾੜੀ ਦੇ ਪੁੱਤਰ ਦਿਵਿਆਂਸ਼ੂ ਗਰਗ (17) ਨੇ ਨਾਨ-ਮੈਡੀਕਲ ਗਰੁੱਪ ਵਿੱਚੋਂ 96.4 ਫ਼ੀਸਦੀ ਅੰਕ ਹਾਸਲ ਕਰਕੇ ਸਕੂਲ ਅਤੇ ਜ਼ਿਲ੍ਹੇ ਅੰਦਰ ਮੋਹਰੀ ਮੁਕਾਮ ਹਾਸਿਲ ਕੀਤਾ। ਦਿਵਿਆਂਸ਼ੂ ਗਰਗ ਸਥਾਨਕ ਮਦਰ ਟੀਚਰ ਸਕੂਲ ਦਾ ਹੋਣਹਾਰ ਵਿਦਿਆਰਥੀ ਹੈ। ਇਸ ਮੌਕੇ ਉਸ ਦੇ ਦਾਦਾ ਅਮਰ ਨਾਥ ਗਰਗ, ਪਿਤਾ ਯਸ਼ਪਾਲ ਗਰਗ, ਮਾਤਾ ਬਿੰਦੂ ਰਾਣੀ ਨੇ ਖ਼ੁਸ਼ੀ ‘ਚ ਖੀਵੇ ਹੁੰਦੇ ਹੋਏ ਉਸ ਦਾ ਮੂੰਹ ਮਿੱਠਾ ਕਰਵਾਇਆ। ਸਕੂਲ ਪ੍ਰਿੰਸੀਪਲ ਅਜੈਪਾਲ ਜਸਵਾਲ ਤੇ ਅਧਿਆਪਕਾਂ ਨੇ ਵੀ ਵਿਦਿਆਰਥੀ ਤੇ ਪਰਿਵਾਰ ਨੂੰ ਵਧਾਈ ਦਿੱਤੀ।
ਮਹਿਲ ਕਲਾਂ (ਪੱਤਰ ਪ੍ਰੇਰਕ): ਗੁਰਪ੍ਰੀਤ ਹੋਲੀ ਹਰਟ ਪਬਲਿਕ ਸਕੂਲ ਮਹਿਲ ਕਲਾਂ ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ। ਸੰਸਥਾ ਦੇ ਐੱਮਡੀ ਸ਼ੁਸ਼ੀਲ ਗਇਲ ਅਤੇ ਪ੍ਰਿੰਸੀਪਲ ਨਵਜੋਤ ਕੌਰ ਟੱਕਰ ਨੇ ਦੱਸਿਆ ਕਿ ਸੁਖਮੀਤ ਕੌਰ ਨੇ ਪਹਿਲਾ, ਜਸਮੀਤ ਸਿੰਘ ਨੇ ਦੂਸਰਾ ਤੇ ਰੁਪਿੰਦਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ ਦਾ ਨਤੀਜਾ ਸ਼ਾਨਦਾਰ ਰਿਹਾ। ਵਿਦਿਆਰਥਣ ਨਵਜੋਤ ਕੌਰ ਨੇ 96.4 ਫੀਸਦ ਨੰਬਰਾਂ ਨਾਲ ਪਹਿਲਾ ਸਥਾਨ, ਹੁਸਨਪ੍ਰੀਤ ਕੌਰ ਦੂਸਰੇ ਤੇ ਕਰਨਵੀਰ ਕੌਰ ਤੀਜੇ ਸਥਾਨ ’ਤੇ ਰਹੀ। ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਡਾ. ਹਿਮਾਂਸ਼ੂ ਦੱਤ ਸ਼ਰਮਾ ਨੇ ਮੋਹਰੀ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ।
ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਊਣਵਾਲਾ ਦਾ ਨਤੀਜਾ 100% ਰਿਹਾ। ਪ੍ਰਭਦੀਪ ਕੌਰ ਜਿਊਣਵਾਲਾ 96 ਫ਼ੀਸਦੀ, ਪਵਨਪ੍ਰੀਤ ਕੌਰ ਕੋਟਸੁਖੀਆ 95.4 ਫ਼ੀਸਦੀ, ਸੁਖਪ੍ਰੀਤਕੌਰ ਰੋਡੇ 95 ਫ਼ੀਸਦੀ, ਜਸਮੀਤ ਕੌਰ ਲੰਡੇ 93 ਫ਼ੀਸਦੀ, ਹਰਜੀਤ ਸਿੰਘ ਮੰਗੇਵਾਲਾ 93 ਫ਼ੀਸਦੀ, ਹਰਮਨਪ੍ਰੀਤ ਕੌਰ ਸੇਖਾ-ਖੁਰਦ 92 ਫ਼ੀਸਦੀ, ਵੀਰਦਵਿੰਦਰ ਕੌਰ ਨੰਗਲ 91 ਫ਼ੀਸਦੀ, ਬੇਅੰਤ ਕੌਰ ਰੋਡੇ 90.4 ਫ਼ੀਸਦੀ, ਕਰਨਬੀਰ ਸਿੰਘ ਲੰਡੇ 90 ਫ਼ੀਸਦੀ ਅਤੇ ਰਣਦੀਪ ਸਿੰਘ ਗਿੱਲ ਨੇ 89.9 ਫ਼ੀਸਦੀ ਅੰਕ ਹਾਸਲ ਕੀਤੇ। ਪ੍ਰਿੰਸੀਪਲ ਡਾ. ਐੱਸ.ਐੱਸ. ਬਰਾੜ ਅਤੇ ਵਾਇਸ ਪ੍ਰਿੰਸੀਪਲ ਤੇਜਿੰਦਰ ਕੌਰ ਬਰਾੜ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਹੰਡਿਆਇਆ (ਪੱਤਰ ਪ੍ਰੇਰਕ): ਵਾਈਐੱਸ ਪਬਲਿਕ ਸਕੂਲ ਹੰਡਿਆਇਆ ਅਤੇ ਵਾਈਐੱਸ ਸਕੂਲ ਬਰਨਾਲਾ ਦਾ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਪੁਸ਼ਪਾ ਮਿੱਤਲ ਨੇ ਦੱਸਿਆ ਕਿ ਵਾਈ.ਐਸ. ਸਕੂਲ ਬਰਨਲਾ ਦੇ 13 ਸਕਾਲਰਜ਼, ਜਿਨ੍ਹਾਂ ਵਿੱਚ ਹਰਸ਼ ਬਾਂਸਲ 95.8 ਫ਼ੀਸਦੀ, ਖੁਸ਼ੀ 95.6 ਫ਼ੀਸਦੀ, ਰੀਆ 94.4 ਫ਼ੀਸਦੀ, ਹਰਸ਼ਿਤ ਗੋਇਲ 93 ਫ਼ੀਸਦੀ, ਆਂਚਲ 92.4 ਫ਼ੀਸਦੀ, ਗੀਤਿਕਾ 92.4 ਫ਼ੀਸਦੀ, ਹਰਸ਼ ਜਿੰਦਲ 92.4 ਫ਼ੀਸਦੀ, ਹਿਤੇਸ਼ ਗਰਗ 91.4 ਫ਼ੀਸਦੀ, ਅਗਮ ਬਾਂਸਲ 90.8 ਫ਼ੀਸਦੀ, ਆਯੁਸ਼ ਗਰਗ 90.8 ਫ਼ੀਸਦੀ, ਟੀਨਾ ਗੋਇਲ 90 ਫ਼ੀਸਦੀ, ਲਕਸ਼ੈ ਗੋਇਲ ਨੇ 90 ਫ਼ੀਸਦੀ ਤੋਂ ਉੱਪਰ ਨੰਬਰ ਹਾਸਲ ਕੀਤੇ। ਇਸੇ ਤਰ੍ਹਾਂ ਵਾਈਐੱਸ ਪਬਲਿਕ ਸਕੂਲ ਹੰਡਿਆਇਆ ਤੋਂ 8 ਸਕਾਲਰਜ਼ ਜਸ਼ਨਜੋਤ ਕੌਰ 96.2 ਫ਼ੀਸਦੀ, ਸੁਭਰੀਨ ਕੌਰ 95 ਫ਼ੀਸਦੀ, ਕਾਰਤਿਕ ਮੋਹੰਤੀ 91.8 ਫ਼ੀਸਦੀ, ਰਮਨੀਤ ਕੌਰ 90.8 ਫ਼ੀਸਦੀ, ਏਕਮਜੋਤ ਸਿੰਘ 90.6 ਫ਼ੀਸਦੀ ਰਾਹੁਲ ਬਾਂਸਲ 90.2 ਫ਼ੀਸਦੀ, ਸਵਰੀਤ ਕੌਰ 90.2 ਫ਼ੀਸਦੀ ਅਤੇ ਕੋਮਲਪ੍ਰੀਤ ਕੌਰ 90 ਫ਼ੀਸਦੀ ਨੇ ਅੰਕ ਪ੍ਰਾਪਤ ਕੀਤੇ।
ਫਤਹਿਗੜ੍ਹ ਪੰਜਤੂਰ (ਪੱਤਰ ਪ੍ਰੇਰਕ): ਸ੍ਰੀ ਹੇਮਕੁੰਡ ਸਾਹਿਬ ਵਿੱਦਿਅਕ ਸੰਸਥਾਵਾਂ ਫਤਹਿਗੜ੍ਹ ਪੰਜਤੂਰ ਦੇ ਸਾਰੇ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ ਹਨ। ਸਾਇੰਸ ਗਰੁੱਪ ਦੀ ਵਿਦਿਆਰਥਣ ਮਨਵੀਨ ਕੌਰ ਨੇ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਡਾਇਰੈਕਟਰ ਮੈਡਮ ਰਣਜੀਤ ਕੌਰ ਸੰਧੂ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਸਮਾਲਸਰ (ਪੱਤਰ ਪ੍ਰੇਰਕ): ਯੂਨੀਕ ਸਕੂਲ ਆਫ ਸਟੱਡੀਜ਼ ਸਮਾਲਸਰ ਦੇ ਵਿਦਿਆਰਥੀਆਂ ਦਾ ਬਾਰਵ੍ਹੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ ਮੈਡੀਕਲ ਗਰੁੱਪ ਵਿੱਚ ਜੈਸਮੀਨ ਕੌਰ, ਕਮਾਰਸ ਵਿੱਚ ਸ਼ਹਿਵੀਰ ਕੌਰ, ਨਾਨ-ਮੈਡੀਕਲ ਵਿੱਚੋਂ ਜਸ਼ਨਪ੍ਰੀਤ ਕੌਰ ਪਹਿਲੇ ਸਥਾਨ ’ਤੇ ਰਹੀਆਂ। ਪ੍ਰਿੰਸੀਪਲ ਦੀਪਮਾਲਾ ਅਤੇ ਮੈਨਜ਼ਿੰਗ ਡਾਇਰੈਕਟਰ ਮਨਦੀਪ ਕੁਮਾਰ ਨੇ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ।
ਜੈਤੋ (ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੇ ਵਿਦਿਆਰਥੀ ਸ਼ੁਭਕਰਮਨ ਸਿੰਘ ਨੇ ਪਹਿਲਾ, ਇਸ਼ਕੰਬਰ ਸਿੰਘ ਨੇ ਦੂਜਾ ਅਤੇ ਉਪਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਰਾਜਵਿੰਦਰ ਕੌਰ ਢਿੱਲੋਂ ਮੁਤਾਬਿਕ ਬਾਕੀ ਸਾਰੇ ਵਿਦਿਆਰਥੀ ਵੀ ਪਹਿਲੇ ਦਰਜੇ ਵਿਚ ਪਾਸ ਹੋਏ ਹਨ।
ਭੀਖੀ (ਪੱਤਰ ਪ੍ਰੇਰਕ): ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੇ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਵਿਦਿਆਰਥੀ ਗੋਰਿਸ਼ ਜਿੰਦਲ ਨੇ 95.4 ਫੀਸਦੀ ਅੰਕਾਂ ਨਾਲ ਪਹਿਲਾ, ਅਰਸ਼ਿਤ ਕੌਰ ਨੇ 95 ਫੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ, ਹਿਮਾਂਸੀ ਨੇ 93 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਦੇ ਕਾਮਰਸ ਦੇ ਨਤੀਜਿਆਂ ਵਿੱਚ ਅਮਨਜੋਤ ਕੌਰ ਨੇ 96.8 ਫ਼ੀਸਦੀ ਅੰਕਾਂ ਨਾਲ ਜ਼ਿਲ੍ਹੇ ਵਿੱਚੋਂ ਮੋਹਰੀ ਰਹੀ ਹੈ। ਸਕੂਲ ਪ੍ਰਬੰਧਕਾਂ ਚਰਨ ਸਿੰਘ, ਜੋਗਿੰਦਰ ਪ੍ਰਸ਼ਾਦ ਸ਼ਰਮਾ ਅਤੇ ਪ੍ਰਿੰਸੀਪਲ ਸੰਦੀਪ ਕੁਮਾਰ ਨੇ ਦੱਸਿਆ ਕਿ ਨਵਜੋਤ ਕੌਰ ਸਰਾਂ ਨੇ 95.8 ਫ਼ੀਸਦੀ, ਵੀਰਪਾਲ ਨੇ 94.8 ਫ਼ੀਸਦੀ ਤੇ ਨਵਪ੍ਰੀਤ ਨੇ 91 ਫ਼ੀਸਦੀ ਨੰਬਰ ਪ੍ਰਾਪਤ ਕੀਤੇ। ਇਸੇ ਤਰ੍ਹਾਂ ਸਾਇੰਸ ਗਰੁੱਪ ਵਿੱਚ ਮਨਦੀਪ ਕੌਰ ਨੇ 94.25 ਕੋਮਲਪ੍ਰੀਤ ਕੌਰ ਨੇ 91.4 ਫ਼ੀਸਦੀ, ਅਰਸ਼ਪ੍ਰੀਤ ਸਿੰਘ ਨੇ 90.6 ਫ਼ੀਸਦੀ ਕਮਲਜੀਤ ਕੌਰ ਤੇ ਜਸਵੀਰ ਸਿੰਘ ਨੇ 90 ਫ਼ੀਸਦੀ ਨੰਬਰ ਪ੍ਰਾਪਤ ਕੀਤੇ।
ਜ਼ੀਰਾ (ਪੱਤਰ ਪ੍ਰੇਰਕ): ਪੈਰਾਡਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ। ਕਮਰਸ ਗਰੁੱਪ ਵਿੱਚ ਰਚਿਤ ਅਰੋੜਾ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਸਰਾ, ਪ੍ਰਭਜੋਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਨਾਨ ਮੈਡੀਕਲ ਵਿੱਚ ਅਨਮੋਲਪ੍ਰੀਤ ਕੌਰ ਨੇ ਪਹਿਲਾ, ਸ਼ੁਭਪ੍ਰੀਤ ਕੌਰ ਨੇ ਦੂਸਰਾ ਤੇ ਅਵਕਰਨਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਮੈਡੀਕਲ ਵਿੱਚ ਕਿਰਨਪ੍ਰੀਤ ਕੌਰ ਨੇ ਪਹਿਲਾ, ਨਵਦੀਪ ਕੌਰ ਨੇ ਦੂਸਰਾ ਤੇ ਰਮਨਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਸੀਬੀਐੱਸਈ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਦੇ ਨਾਨ-ਮੈਡੀਕਲ ਦੇ ਵਿਦਿਆਰਥੀ ਔਜਸ ਨੇ 97 ਫ਼ੀਸਦੀ ਅੰਕਾਂ ਨਾਲ ਸਕੂਲ ਵਿੱਚੋਂ ਪਹਿਲਾ, ਹਰਨੂਰ ਨੇ 93.8 ਫ਼ੀਸਦੀ ਨਾਲ ਦੂਜਾ ਅਤੇ ਯਾਦਵਿੰਦਰ ਨੇ 93.4 ਫ਼ੀਸਦੀ ਅੰਕਾਂ ਨਾਲ ਤੀਜਾ।
ਮੈਡੀਕਲ ਸਟਰੀਮ ਵਿੱਚੋਂ ਮੇਘਾ ਨੇ 94.8 ਫ਼ੀਸਦੀ ਨਾਲ ਪਹਿਲਾ, ਹਿਤੇਸ਼ੀ ਨੇ 94.6 ਫ਼ੀਸਦੀ ਨਾਲ ਦੂਜਾ ਅਤੇ ਸੰਚਿਤ ਨੇ 92.8 ਫ਼ੀਸਦੀ ਅੰਕਾਂ ਨਾਲ ਤੀਜਾ, ਕਾਮਰਸ ਗਰੁਪ ਵਿੱਚੋ ਰਾਸ਼ੀ ਨੇ ਪਹਿਲਾ, ਪਰਮਪ੍ਰੀਤ ਨੇ ਦੂਜਾ ਅਤੇ ਸਿਮਰਪ੍ਰੀਤ ਨੇ ਤੀਜਾ, ਆਰਟਸ ਗਰੁਪ ਵਿੱਚ ਸੁਮਨਪ੍ਰੀਤ ਨੇ ਪਹਿਲਾਂ, ਕਸ਼ਿਸ਼ ਨੇ ਦੂਜਾ ਅਤੇ ਸਿਮਰਨਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ।
ਆਕਸਫੋਰਡ ਸਕੂਲ ਦਾ ਨਤੀਜਾ ਸ਼ਾਨਦਾਰ
ਭਗਤਾ ਭਾਈ (ਪੱਤਰ ਪ੍ਰੇਰਕ): ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ ਭਗਤਾ ਭਾਈ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ ਚੇਅਰਮੈਨ ਹਰਗੁਰਪ੍ਰੀਤ ਸਿੰਘ ਬਰਾੜ ਅਤੇ ਓਪ ਚੇਅਰਮੈਨ ਪਰਮਪਾਲ ਸਿੰਘ ਸੈਰੀ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਬੈਠੇ ਸਕੂਲ ਦੇ ਕੁੱਲ 122 ਬੱਚਿਆਂ ਵਿੱਚੋਂ 22 ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਨਾਨ-ਮੈਡੀਕਲ ਗਰੁੱਪ ਵਿੱਚੋਂ ਸਿਮਰਨਜੀਤ ਕੌਰ, ਕਰਨਦੀਪ ਸਿੰਘ ਤੇ ਅਨਮੋਲਪ੍ਰੀਤ ਸਿੰਘ, ਮੈਡੀਕਲ ਗਰੁੱਪ ‘ਚੋਂ ਰੇਮਨਜੋਤ ਕੌਰ, ਸਰਬਜੀਤ ਕੌਰ, ਪ੍ਰਭਜੋਤ ਕੌਰ, ਕਾਮਰਸ ਗਰੁੱਪ ‘ਚੋਂ ਹਰਮਨਜੋਤ ਕੌਰ, ਗੁਰਲੀਨ ਕੌਰ, ਨਵਦੀਪ ਕੌਰ ਤੇ ਜਸਪ੍ਰੀਤ ਸਿੰਘ ਕੋਠਾਗੁਰੂ ਨੇ ਸਕੂਲ ਵਿਚੋਂ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ, ਚੇਅਰਮੈਨ ਗਗਨ ਬਰਾੜ, ਪ੍ਰਧਾਨ ਗੁਰਮੀਤ ਸਿੰਘ ਗਿੱਲ, ਓਪ ਚੇਅਰਮੈਨ ਪਰਮਪਾਲ ਸੈਰੀ ਅਤੇ ਵਿੱਤ ਸਕੱਤਰ ਗੁਰਮੀਤ ਸਿੰਘ ਨੇ ਸ਼ਾਨਦਾਰ ਨਤੀਜੇ ਲਈ ਬੱਚਿਆਂ, ਸਕੂਲ ਸਟਾਫ ਅਤੇ ਮਾਪਿਆਂ ਨੂੰ ਵਧਾਈ ਦਿੱਤੀ।