ਪੱਤਰ ਪ੍ਰੇਰਕ
ਮਮਦੋਟ, 11 ਅਗਸਤ
ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ‘ਹਰ ਘਰ ਤਿਰੰਗਾ’ ਝੰਡਾ ਲਹਿਰਾਉਣ ਦੀ ਮੁਹਿੰਮ ਤਹਿਤ ਬੀਐੱਸਐੱਫ ਦੀ 136 ਬਟਾਲੀਅਨ ਵੱਲੋਂ ਆਮ ਲੋਕਾਂ ਦੇ ਸਹਿਯੋਗ ਨਾਲ ਖਾਈ ਮਮਦੋਟ ਰੋਡ ’ ਤਿਰੰਗਾ ਮਾਰਚ ਕੱਢਿਆ ਗਿਆ। ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕ ਅਤੇ ਬੀਐੱਸਐੱਫ ਦੇ ਜਵਾਨ ਸ਼ਾਮਲ ਸਨ। ਇਹ ਤਿਰੰਗਾ ਮਾਰਚ ਖਾਈ ਮਹਿਲ ਸਿੰਘ ਵਾਲਾ ਤੋਂ ਸ਼ੁਰੂ ਹੋ ਕੇ ਮਮਦੋਟ ਤੱਕ ਕੱਢਿਆ ਗਿਆ ਜਿਸ ਵਿੱਚ ਬੀਐਸਐਫ ਦੇ ਜਵਾਨ ਤਿਰੰਗਿਆਂ ਨਾਲ ਸਜਾਈ ਗੱਡੀ ਵਿੱਚ ਸਵਾਰ ਹੋ ਕੇ ਮੋਟਰਸਾਈਕਲ ਸਵਾਰਾਂ ਦੀ ਅਗਵਾਈ ਕਰ ਰਹੇ ਸਨ।
ਆਦਰਸ਼ ਸਕੂਲ ਵਿੱਚ ਤਿਰੰਗਾ ਲਹਿਰਾਇਆ
ਗਿੱਦੜਬਾਹਾ (ਪੱਤਰ ਪ੍ਰੇਰਕ): ਪੰਜਾਬ ਸਕੂਲ ਸਿੱਖਿਆ ਬੋਰਡ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਵਿੱਚ ਪ੍ਰਿੰਸੀਪਲ ਡਾਕਟਰ ਮਨੀਸ਼ਾ ਗੁਪਤਾ ਦੀ ਅਗਗਾਈ ਹੇਠ ਤਿਰੰਗਾ ਲਹਿਰਾਇਆ ਗਿਆ। ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਅਧੀਨ ਹਾਊਸ ਇੰਚਾਰਜ ਰਮਨਦੀਪ ਕੌਰ, ਸਹਿ ਇੰਚਾਰਜ ਕਮਲਪ੍ਰੀਤ ਅਤੇ ਕੁਰਸ਼ੇਦ ਖਾਨ ਦੇ ਯਤਨਾਂ ਸਦਕਾ ਸਕੂਲ ਦੀ ਹਦੂਦ ਅੰਦਰ ਪ੍ਰਿੰਸੀਪਲ ਨੇ ਤਿਰੰਗਾ ਲਹਿਰਾਇਆ ਗਿਆ। ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਤਿਰੰਗੇ ਨੂੰ ਸਲਾਮੀ ਦਿੱਤੀ ਗਈ।