ਮਾਨਸਾ: ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਦਿੱਲੀ ਕਿਸਾਨੀ ਅੰਦੋਲਨ ਦੀ ਮਹਿਲਾਂ ਸ਼ਹੀਦ ਮਲਕੀਤ ਕੌਰ ਦੇ ਸ਼ਰਧਾਜਲੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ 26 ਜਨਵਰੀ ਨੂੰਟਰੈਕਟਰ ਪ੍ਰੇਡ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਇੱਥੇ ਜਿਕਰਯੋਗ ਹੈ ਕਿ ਮਲਕੀਤ ਕੌਰ ਦਿੱਲੀ ਦੇ ਅੰਦੋਲਨ ਤੋਂ ਵਾਪਿਸ ਆਉਂਦਿਆਂ ਇੱਕ ਸੜਕੀ ਦੁਰਘਟਨਾਂ ਦੌਰਾਨ ਮਾਰੇ ਗਏ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਮਜਦੂਰ ਮੁਕਤੀ ਮੌਰਚਾ ਵੱਲੋਂ ਦਿੱਲੀ ਅੰਦਲੋਨ ਦਾ ਸ਼ਹੀਦ ਕਰਾਰ ਦਿੱਤਾ ਗਿਆ ਸੀ। -ਪੱਤਰ ਪ੍ਰੇਰਕ