ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ 8 ਮਈ
ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਦੀ ਪਤਨੀ ਅਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਮੈਂਬਰ ਭਾਈ ਰਾਹੁਲ ਸਿੱਧੂ ਦੀ ਮਾਤਾ ਪਰਮਜੀਤ ਕੌਰ ਦੀ ਅੰਤਮ ਅਰਦਾਸ ਮੌਕੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਭਾਈ ਪਰਿਵਾਰ ਦਾ ਲੋਕਾਂ ’ਚ ਬਹੁਤ ਮਜ਼ਬੂਤ ਆਧਾਰ ਹੈ। ਇਸ ਪਰਿਵਾਰ ’ਚੋਂ ਭਾਈ ਸ਼ਮਿੰਦਰ ਸਿੰਘ ਮੈਂਬਰ ਪਾਰਲੀਮੈਂਟ ਤੇ ਭਾਈ ਕੁੱਕੂ ਵਿਧਾਇਕ ਦੇ ਅਹੁਦੇ ਤੱਕ ਗਏ ਹਨ ਤੇ ਇਸਦੇ ਪਿੱਛੇ ਬੀਬੀ ਪਰਮਜੀਤ ਕੌਰ ਦਾ ਭਰਪੂਰ ਸਹਿਯੋਗ ਤੇ ਯੋਗਦਾਨ ਰਿਹਾ ਹੈ। ਅੰਤਿਮ ਅਰਦਾਸ ਸਮਾਗਮ ਇੱਥੇ ਭਾਈ ਮਹਾਂ ਸਿੰਘ ਦੀਵਾਨ ਹਾਲ ਵਿੱਚ ਹੋਇਆ। ਇਸ ਮੌਕੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਸਾਬਕਾ ਐੱਮਪੀ ਅਮਰੀਕ ਸਿੰਘ ਆਲੀਵਾਲ, ਏਡੀਜੀਪੀ ਅਮਰਦੀਪ ਸਿੰਘ ਰਾਏ, ਸਾਬਕਾ ਡੀਜੀਪੀ ਸਰਬਜੀਤ ਸਿੰਘ ਵਿਰਕ, ਡੀਆਈਜੀ ਹਰਬਾਜ ਸਿੰਘ, ਮਨਤਾਰ ਸਿੰਘ ਬਰਾੜ, ਮਹੇਸ਼ ਇੰਦਰ ਸਿੰਘ, ਜਗਬੀਰ ਸਿੰਘ ਬਰਾੜ, ਗੁਰਸੰਤ ਸਿੰਘ ਬਰਾੜ, ਅਜੀਤ ਇੰਦਰ ਸਿੰਘ ਮੋਫਰ, ਭਾਜਪਾ ਆਗੂ ਰਜੇਸ਼ ਗੋਰਾ ਪਠੇਲਾ, ਪਰਮਬੰਸ ਸਿੰਘ ਬੰਟੀ ਰੋਮਾਣਾ ਸ਼ਾਮਲ ਸਨ।