ਪੱਤਰ ਪ੍ਰੇਰਕ
ਮਾਨਸਾ, 30 ਸਤੰਬਰ
ਪਿਛਲੇ ਦਿਨਾਂ ਦੌਰਾਨ ਜ਼ਿਲ੍ਹੇ ਅਤੇ ਸ਼ਹਿਰ ਵਿੱਚ ਹੋਈ ਭਾਰੀ ਬਾਰਸ਼ ਕਾਰਨ ਆਮ ਲੋਕਾਂ ਲਈ ਵੱਡੀਆਂ ਸਮੱਸਿਆਂਵਾ ਖੜ੍ਹੀਆਂ ਹੋਈਆਂ ਪਈਆਂ ਹਨ। ਦੋਵੇਂ ਪਾਸਿਆਂ ਤੋਂ ਸ਼ਹਿਰ ਨੂੰ ਜੋੜਨ ਵਾਲੇ ਅੰਡਰ ਬ੍ਰਿਜ ਵਿੱਚ ਬਾਰਿਸ਼ ਦਾ ਪਾਣੀ ਜਮ੍ਹਾਂ ਹੋ ਗਿਆ ਹੈ। ਬੀਤੇ ਦਿਨਾਂ ਤੋਂ ਦੋਵੇਂ ਪਾਸਿਆਂ ਦਾ ਸੰਪਰਕ ਲਗਪਗ ਟੁੱਟ ਚੁੱਕਿਆ ਹੈ। ਘੰਟਿਆਂਬੱਧੀ ਰੇਲਵੇ ਫਾਟਕ ਬੰਦ ਰਹਿਣ ਕਾਰਨ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਗਈ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਕਰਨ ਦੀ ਥਾਂ ਨਗਰ ਕੌਂਸਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਇਸ ਮੌਕੇ ਭੋਲਾ ਰਾਮ, ਸੁਖਦੇਵ ਸਿੰਘ ਮਾਨਸਾ, ਗੁਰਚਰਨ ਸਿੰਘ ਸ਼ਾਮਲ ਸਨ।