ਭਗਤਾ ਭਾਈ: ਅਜੋਕੇ ਸਮੇਂ ਵਿੱਚ ਲੋਪ ਹੋ ਰਹੇ ਰਵਾਇਤੀ ਪਹਿਰਾਵੇ ਪ੍ਰਤੀ ਵਿਦਿਆਰਥੀਆਂ ਵਿੱਚ ਦਿਲਚਸਪੀ ਪੈਦਾ ਕਰਨ ਦੇ ਮਕਸਦ ਨਾਲ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈ ਦੇ ਫੈਸ਼ਨ ਟੈਕਨਾਨੋਜੀ ਵਿਭਾਗ ਦੇ ਪ੍ਰੋ. ਜਿੰਕਪ੍ਰੀਤ ਕੌਰ ਅਤੇ ਪ੍ਰੋ. ਸੁਰਿੰਦਰ ਕੌਰ ਵੱਲੋਂ ਤੀਜਾ ਰਵਾਇਤੀ ਪੁਸ਼ਾਕ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਡਿਜ਼ਾਇਨਰ ਵਿਦਿਆਰਥਣਾਂ ਵੱਲੋਂ ਪੁਸ਼ਾਕਾਂ ਤਿਆਰ ਕੀਤੀਆਂ ਗਈਆਂ। ਮੁਕਾਬਲਿਆਂ ਵਿੱਚ ਅਸਿਸਟੈਂਟ ਪ੍ਰੋਫੈਸਰ ਗੁਰਪ੍ਰੀਤ ਕੌਰ ਸੰਘੇੜਾ, ਪ੍ਰੋ. ਗੁਰਪ੍ਰੀਤ ਕੌਰ, ਅਮਨਦੀਪ ਕੌਰ ਸਰਕਾਰੀ ਸਕੂਲ ਹਮੀਰਗੜ੍ਹ ਵੱਲੋਂ ਬਤੌਰ ਜੱਜ ਸ਼ਿਰਕਤ ਕੀਤੀ। ਸਰਵੋਤਮ ਡਿਜ਼ਾਇਨਰ ਦਾ ਖਿਤਾਬ ਅਨੀਤਾ ਰਾਣੀ ਤੇ ਸਰਵੋਤਮ ਪੁਸ਼ਾਕ ਦਾ ਖਿਤਾਬ ਰਮਨਜੀਤ ਕੌਰ ਨੇ ਜਿੱਤਿਆ। ਕਾਲਜ ਦੇ ਪ੍ਰਿੰਸੀਪਲ ਡਾ. ਗੋਬਿੰਦ ਸਿੰਘ ਨੇ ਕਾਲਜ ਵੱਲੋਂ ਪ੍ਰੋ. ਗੁਰਪ੍ਰੀਤ ਕੌਰ ਅਤੇ ਪ੍ਰੋ. ਅਮਨਦੀਪ ਕੌਰ ਦਾ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਪ੍ਰੋ. ਸਤਵੀਰ ਕੌਰ ਨੇ ਕੀਤਾ। -ਪੱਤਰ ਪ੍ਰੇਰਕ