ਸਰਦੂਲਗੜ੍ਹ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਕਾਈ ਖੈਰਾ ਕਲਾਂ ਅਤੇ ਫੱਤਾ ਮਾਲੋਕਾ ਵੱਲੋਂ ਸੁਖਚੈਨ ਸਿੰਘ ਖੈਰਾ ਕਲਾਂ ਅਤੇ ਰਣਜੀਤ ਸਿੰਘ ਫੱਤਾ ਮਾਲੋਕਾ ਦੀ ਪ੍ਰਧਾਨਗੀ ਹੇਠ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਭਗਤ ਸਿੰਘ ਦੇ ਜੋਸ਼ੀਲੇ ਨਾਅਰਿਆਂ ਅਤੇ ਮਸ਼ਾਲ ਮਾਰਚ ਕੱਢ ਕੇ ਮਨਾਇਆ ਗਿਆ। ਇਸ ਮੌਕੇ ਪੰਜਾਬ ਸਟੂਡੈਂਟ ਫੈਡਰੇਸ਼ਨ ਦੇ ਸੂਬਾ ਕਨਵੀਨਰ ਗਗਨਦੀਪ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਕਮੇਟੀ ਸਰਦੂਲਗੜ ਦੇ ਸਕੱਤਰ ਰਵਿੰਦਰ ਲੋਹਗੜ੍ਹ ਪਹੁੰਚੇ। ਉਨਾਂ ਕਿਹਾ ਕਿ ਅਜੋਕਾ ਸਮਾਂ ਸਾਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਉੱਤੇ ਚੱਲਣ ਲਈ ਪ੍ਰੇਰ ਰਿਹਾ ਹੈ। ਇਸ ਲਈ ਸਾਰੇ ਨੌਜਵਾਨਾਂ ਨੂੰ ਇੱਕ ਝੰਡੇ ਹੇਠ ਇੱਕਠੇ ਹੋ ਕੇ ਬਰਾਬਰ ਵਿੱਦਿਆ, ਸਿਹਤ ਅਤੇ ਰੁਜ਼ਗਾਰ ਲਈ ਲੜਦੇ ਹੋਏ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੇ ਦੇਸ਼ ਵੱਲ ਵਧਣਾ ਚਾਹੀਦਾ ਹੈ। -ਪੱਤਰ ਪ੍ਰੇਰਕ