ਗਿੱਦੜਬਾਹਾ: ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿਚ ਹਲਕੇ ਦੇ ਤਿੰਨ ਕਾਂਗਰਸੀ ਆਗੂਆਂ ਰਜਨੀਸ਼ ਗਰਗ ਨੀਟਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਸੁਖਮੰਦਰ ਸਿੰਘ ਸੁਖਨਾ ਅਬਲੂ ਦਿਹਾਤੀ ਬਲਾਕ ਪ੍ਰਧਾਨ ਅਤੇ ਰਣਜੀਤ ਸਿੰਘ ਭਿੰਦਰ ਕੋਟਭਾਈ ਨੇ ਕਾਂਗਰਸ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਵਰਣਨਯੋਗ ਹੈ ਕਿ ਰਜਨੀਸ਼ ਗਰਗ ਨੀਟਾ ਪੰਜਾਬ ਕਾਂਗਰਸ ਦੇ ਲੰਬਾ ਸਮਾਂ ਸਕੱਤਰ ਰਹਿਣ ਤੋਂ ਇਲਾਵਾ ਯੂਥ ਕਾਂਗਰਸ ਦੇ ਵੀ ਵੱਖ-ਵੱਖ ਅਹੁਦਿਆਂ ’ਤੇ ਰਹੇ ਹਨ। ਸੁਖਮੰਦਰ ਸਿੰਘ ਸੁਖ਼ਨਾ ਦਿਹਾਤੀ ਬਲਾਕ ਪ੍ਰਧਾਨ ਰਹੇ ਹਨ, ਜਦਕਿ ਰਣਜੀਤ ਸਿੰਘ ਭਿੰਦਰ ਕੋਟਭਾਈ ਮੌਜੂਦਾ ਬਲਾਕ ਸਮਿਤੀ ਮੈਂਬਰ ਹਨ। ਉਨ੍ਹਾਂ ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਅਸਤੀਫਾ ਭੇਜਿਆ ਹੈ। ਆਗੂਆਂ ਨੇ ਖ਼ੁਦ ਨੂੰ ਪਾਰਟੀ ਵੱਲੋਂ ਅੱਖੋਂ ਪਰੋਖੇ ਕਰਨ ਦੇ ਦੋਸ਼ ਲਗਾਏ। -ਪੱਤਰ ਪ੍ਰੇਰਕ