ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 30 ਮਈ
ਪੁਲੀਸ ਚੌਕੀ ਬਿਲਾਸਪੁਰ ਤਹਿਤ ਆਉਂਦੇ ਪਿੰਡ ਹਿੰਮਤਪੁਰਾ ਦੀਆਂ ਤਿੰਨ ਨਾਬਾਲਗ ਲੜਕੀਆਂ ਘਰੋਂ ਅਚਨਚੇਤ ਗੁੰਮ ਹੋ ਗਈਆਂ ਹਨ। ਲੜਕੀਆਂ ਦੀ ਇੰਜ ਗੁੰਮਸ਼ੁਦਗੀ ਕਾਰਨ ਪਿੰਡ ਵਿੱਚ ਚਿੰਤਾ ਦਾ ਮਹੌਲ ਬਣਿਆ ਹੋਇਆ ਹੈ। ਲੜਕੀਆਂ ਦੇ ਮਾਪਿਆਂ ਵੱਲੋਂ ਲਿਖਾਈ ਦਰਖ਼ਾਸਤ ਅਨੁਸਾਰ 14 ਤੋਂ 15 ਸਾਲ ਦੀਆਂ 3 ਨਾਬਲਗ ਲੜਕੀਆਂ ਵਿੱਚੋਂ ਇੱਕ ਭਦੌੜ ਅਤੇ ਦੋ ਹਿੰਮਤਪੁਰਾ ਦੇ ਸਕੂਲ ਵਿੱਚ ਪੜ੍ਹਦੀਆਂ ਹਨ। ਉਹ ਬਿਨਾਂ ਦੱਸੇ ਪਤਾ ਨਹੀਂ ਕਿੱਥੇ ਚਲੀਆਂ ਗਈਆਂ। ਚੌਕੀ ਬਿਲਾਸਪੁਰ ਦੇ ਇੰਚਾਰਜ ਜਸਵੰਤ ਸਿੰਘ ਸਰਾਂ ਨੇ ਦੱਸਿਆ ਕਿ ਪੁਲੀਸ ਲੜਕੀਆਂ ਦੀ ਤਲਾਸ਼ ਕਰ ਰਹੀ ਹੈ ਅਤੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ।