ਲੰਪੀ ਸਕਿਨ ਕਾਰਨ ਤਿੰਨ ਗਊਆਂ ਦੀ ਮੌਤ; ਕਈ ਪਸ਼ੂ ਬਿਮਾਰ : The Tribune India

ਲੰਪੀ ਸਕਿਨ ਕਾਰਨ ਤਿੰਨ ਗਊਆਂ ਦੀ ਮੌਤ; ਕਈ ਪਸ਼ੂ ਬਿਮਾਰ

ਸ਼ਹਿਣਾ ਇਲਾਕੇ ਦੇ ਕਈ ਪਿੰਡਾਂ ਵਿੱਚ ਬਿਮਾਰੀ ਨੇ ਪੈਰ ਪਸਾਰੇ

ਲੰਪੀ ਸਕਿਨ ਕਾਰਨ ਤਿੰਨ ਗਊਆਂ ਦੀ ਮੌਤ; ਕਈ ਪਸ਼ੂ ਬਿਮਾਰ

ਬਿਮਾਰ ਪਸ਼ੂ ਨੂੰ ਦਿਖਾਉਂਦਾ ਹੋਇਆ ਕਿਸਾਨ।

ਪੱਤਰ ਪ੍ਰੇਰਕ
ਸ਼ਹਿਣਾ, 9 ਅਗਸਤ

ਕਸਬੇ ਸ਼ਹਿਣਾ ’ਚ ਲੰਪੀ ਸਕਿਨ ਬਿਮਾਰੀ ਕਾਰਨ 20 ਤੋਂ ਵੱਧ ਘਰ੍ਹਾਂ ’ਚ ਗਊਆਂ ਬਿਮਾਰ ਹੋ ਗਈਆਂ ਹਨ। ਗਊਆਂ ਦੇ ਸਰੀਰ ’ਤੇ ਧੱਫ਼ੜ ਹੋ ਗਏ ਹਨ ਅਤੇ ਤਿੰਨ ਗਊਆਂ ਦੀ ਮੌਤ ਹੋ ਗਈ ਹੈ ਜੋ ਕਿ ਅਮਰੀਕ ਸਿੰਘ, ਸਾਧੂ ਸਿੰਘ, ਕੰਮਾ ਸਿੰਘ ਦੀਆਂ ਸਨ। ਦੂਜੇ ਪਾਸੇ ਸੀਤੂ ਸਿੰਘ, ਮੇਜਰ ਸਿੰਘ, ਜਰਨੈਲ ਸਿੰਘ, ਬਲਵੀਰ ਸਿੰਘ ਤੇ ਮਲਕੀਤ ਸਿੰਘ ਤੇ ਹਰੀ ਸਿੰਘ ਦੀਆਂ ਗਊਆਂ ਬਿਮਾਰ ਹਨ। ਪਸ਼ੂ ਪਾਲਕ ਹਰੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਤੱਕ ਕੋਈ ਵੀ ਸਰਕਾਰੀ ਮਸ਼ਵਰਾ ਜਾਂ ਦਵਾਈ ਆਦਿ ਨਹੀਂ ਮਿਲੀ ਹੈ। ਉਹ ਪੈਸੇ ਖਰਚ ਕੇ ਪ੍ਰਾਈਵੇਟ ਤੌਰ ’ਤੇ ਪਸ਼ੂਆਂ ਦਾ ਇਲਾਜ ਕਰਾਉਣ ਲਈ ਮਜਬੂਰ ਹਨ। ਲੋਕ ਘਰ੍ਹਾਂ ’ਚ ਪਸ਼ੂਆਂ ਥੱਲੇ ਕਲੀ ਆਦਿ ਦਾ ਛਿੜਕਾਅ ਕਰ ਰਹੇ ਹਨ। ਸਥਾਨਕ ਵਿਧਾਤਾ ਰੋਡ ’ਤੇ ਕੋਠਿਆਂ ’ਚ ਵੀ ਕਈ ਕਿਸਾਨਾਂ ਦੇ ਪਸ਼ੂ ਬਿਮਾਰ ਹਨ ਅਤੇ ਚੂੰਘਾਂ ਰੋਡ ’ਤੇ ਹਰਦੇਵ ਸਿੰਘ ਦੀ ਗਾਂ ਇਸ ਬਿਮਾਰੀ ਤੋਂ ਪੀੜਤ ਹੈ। ਪਿੰਡ ਜੰਡਸਰ, ਮੌੜ ਮਕਸੂਥਾ ਦੇ ਘਰਾਂ ਵੀ ਲੰਪੀ ਸਕਿਨ ਬਿਮਾਰੀ ਤੋਂ ਪੀੜਤ ਪਸ਼ੂ ਖੜ੍ਹੇ ਹਨ।

ਇਸੇ ਤਰ੍ਹਾਂ ਕਸਬੇ ਸ਼ਹਿਣਾ ਦੇ ਕਿਸਾਨ ਅਵਤਾਰ ਸਿੰਘ ਨੇ ਆਪਣੇ ਅੱਧਾ ਕਿੱਲਾ ਜ਼ਮੀਨ ਠੇਕੇ ’ਤੇ ਦੇ ਕੇ 50 ਹਜ਼ਾਰ ਰੁਪਏ ਦੀ ਗਊ ਲਈ ਸੀ ਅਤੇ ਸੋਚਿਆ ਕਿ ਦੁੱਧ ਆਦਿ ਵੇਚ ਕੇ ਗੁਜ਼ਾਰਾ ਕਰਨਗੇ। ਇਸੇ ਦੌਰਾਨ ਕਿਸਮਤ ਦੀ ਮਾਰ ਪਈ ਕਿ ਗਊ ਨੂੰ ਲੰਪੀ ਸਕਿਨ ਦੀ ਬਿਮਾਰੀ ਹੋ ਗਈ। ਅੱਜ ਗਊ ਦੀ ਮੌਤ ਹੋ ਗਈ।

ਬਿਮਾਰ ਗਊਆਂ ਨੂੰ ਤਿਆਗਣ ਲੱਗੇ ਪਸ਼ੂ ਪਾਲਕ

ਮਾਨਸਾ (ਪੱਤਰ ਪ੍ਰੇਰਕ): ਮਾਲਵਾ ਖੇਤਰ ਵਿੱਚ ਲੰਪੀ ਸਕਿਨ ਤੋਂ ਪੀੜਤ ਗਊਆਂ ਨੂੰ ਲੋਕ ਲਾਵਾਰਿਸ ਪਸ਼ੂਆਂ ਵਾਂਗ ਛੱਡਣ ਲੱਗੇ ਪਏ ਹਨ। ਪੰਜਾਬ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਇਕਾਈ ਵੱਲੋਂ ਜਥੇਬੰਦੀ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਇਸ ਮਾਮਲੇ ਨੂੰ ਅੱਜ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਉਂਦਿਆਂ ਕਿਹਾ ਕਿ ਜੇਕਰ ਇਹ ਬਿਮਾਰੀ ਲਾਵਾਰਿਸ ਪਸ਼ੂਆਂ ਵਿੱਚ ਫੈਲ ਗਈ ਤਾਂ ਇਸ ਨੂੰ ਕੰਟਰੋਲ ਕਰਨਾ ਔਖਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਇਸ ਬਿਮਾਰੀ ਕਾਰਨ ਅਨੇਕਾਂ ਪਿੰਡਾਂ ’ਚ ਪਸ਼ੂਆਂ ਦਾ ਜਾਨੀ ਨੁਕਸਾਨ ਵੀ ਹੋ ਰਿਹਾ ਹੈ, ਪਰ ਇਸ ਨੂੰ ਕੰਟਰੋਲ ਕਰਨ ਲਈ ਸਰਕਾਰੀ ਪੱਧਰ ’ਤੇ ਅਜੇ ਤੱਕ ਕੋਈ ਠੋਸ ਉਪਰਾਲਾ ਸ਼ੁਰੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਹੜੇ ਪਸ਼ੂਆਂ ਦੀ ਮੌਤ ਹੋ ਰਹੀ ਹੈ, ਉਨ੍ਹਾਂ ਨੂੰ ਰਾਜਬਾਹਿਆਂ ਤੇ ਸੜਕਾਂ ਕਿਨਾਰੇ ਜਾਂ ਅਜਿਹੀਆਂ ਥਾਵਾਂ ’ਤੇ ਸੁੱਟ ਦਿੱਤਾ ਜਾਂਦਾ ਹੈ, ਜਿਥੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਥੇਬੰਦੀ ਨੇ ਮੰਗ ਕੀਤੀ ਹੈ ਕਿ ਬਿਮਾਰ ਪਸ਼ੂਆਂ ਲਈ ਦਵਾਈਆਂ ਦਾ ਪ੍ਰਬੰਧ ਕਰਕੇ ਪਿੰਡਾਂ ਵਿੱਚ ਡਾਕਟਰੀ ਟੀਮਾਂ ਭੇਜੀਆਂ ਜਾਣ। ਉਧਰ, ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਨੂੰ ਪੀੜਤ ਪਸ਼ੂਆਂ ਦੀ ਨਿਗਰਾਨੀ ਰੱਖਣ ਲਈ ਕਿਹਾ ਜਾਾਵੇਗਾ ਅਤੇ ਪਸ਼ੂਆਂ ਦੀ ਮੌਤ ਹੋਣ ਤੋਂ ਬਾਅਦ ਦਫ਼ਨਾਉਣ ਤੱਕ ਹਰ ਤਰ੍ਹਾਂ ਦੀ ਸੂਚਨਾ ਇਕੱਤਰ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਬ੍ਰਾਜ਼ੀਲ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ

ਸ਼ਹਿਰ

View All