ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 10 ਮਈ
ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇਅ ’ਤੇ ਪਿੰਡ ਗਹਿਰੀ ਬੁੱਟਰ ਵਿਚ ਅੱਜ ਫਿਰ ਲੱਸੀ ਪੀਣ ਨਾਲ ਟਾਈਲਾਂ ਦੀ ਫੈਕਟਰੀ ਵਿੱਚ ਕੰਮ ਕਰਨ ਵਾਲੀਆਂ 2 ਔਰਤਾਂ ਅਤੇ 3 ਬੱਚੇ ਸਮੇਤ ਕੁੱਲ 5 ਜਣੇ ਬਿਮਾਰ ਹੋ ਗਏ, ਜਿਨ੍ਹਾਂ ਨੂੰ ਸੰਗਤ ਸਹਾਰਾ ਸੇਵਾ ਸੰਸਥਾ ਮਛਾਣਾ ਦੇ ਸਿੰਕਦਰ ਕੁਮਾਰ ਨੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਠਿੰਡਾ ਵਿਚ ਦਾਖਲ ਕਰਵਾਇਆ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਪਿੰਡ ਗਹਿਰੀ ਬੁੱਟਰ ਵਿਚ ਦਸਮੇਸ਼ ਇੰਡਸਟਰੀ ਵਿਚ ਕਮਰੇ ਬਣਾਉਣ ਦਾ ਕੰਮ ਚੱਲ ਰਿਹਾ ਸੀ ਉਥੇ ਹੀ ਲੇਬਰ ਦਾ ਕੰਮ ਕਰ ਰਹੀ ਗੁਰਮੀਤ ਕੌਰ ਪਤਨੀ ਰਾਜੂ ਸਿੰਘ ਵਾਸੀ ਪਿੰਡ ਗੁਰਥੜੀ ਅਤੇ ਪਰਮਜੀਤ ਕੌਰ ਪਤਨੀ ਜਗਜੀਤ ਸਿੰਘ ਵਾਸੀ ਗਹਿਰੀ ਬੁੱਟਰ ਅਤੇ ਪੀ ਮੰਨੂ ਅਤੇ ਗੋਦੀਆ ਨੇ ਲੱਸੀ ਪੀਤੀ ਅਤੇ ਬਿਮਾਰ ਹੋ ਗਏ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਵੀ ਇਸੇ ਫੈਕਟਰੀ ਦੇ ਅੱਠ ਮਜ਼ਦੂਰ ਜ਼ਹਿਰੀਲੀ ਲੱਸੀ ਪੀਣ ਨਾਲ ਬਿਮਾਰ ਹੋ ਗਏ ਸਨ।