ਕੋਟਕਪੂਰਾ: ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਚੋਰੀ ਦੀਆਂ ਗੱਡੀਆਂ ਸਮੇਤ ਕਾਬੂ ਕੀਤਾ ਹੈ। ਇਹ ਗੱਡੀਆਂ ਸ਼ਰਾਬ ਠੇਕੇਦਾਰਾਂ ਦੀਆਂ ਦੱਸੀਆਂ ਜਾਂਦੀਆਂ ਹਨ ਜੋ ਤਿੰਨ ਦਿਨ ਪਹਿਲਾਂ ਚੋਰੀ ਹੋਈਆਂ ਸਨ। ਮੁਲਜ਼ਮਾਂ ਦੀ ਪਛਾਣ ਬਲਵਿੰਦਰ ਸਿੰਘ ਵਾਸੀ ਬਸਤੀ ਮਧਰੇ, ਮੇਜਰ ਸਿੰਘ ਉਰਫ ਸੋਢੀ ਵਾਸੀ ਸੂਬਾ ਜਦੀਦ, ਕਾਬਲ ਸਿੰਘ ਵਾਸੀ ਖਾਈ ਫੇਮੇ (ਸਾਰੇ ਜ਼ਿਲ੍ਹਾ ਫਿਰੋਜਪੁਰ) ਵਜੋਂ ਹੋਈ ਹੈ। ਇਨ੍ਹਾਂ ਦਾ ਇਕ ਸਾਥੀ ਫਰਾਰ ਹੋ ਗਿਆ ਜਿਸ ਦੀ ਪਛਾਣ ਜੱਗਾ ਸਿੰਘ ਵਾਸੀ ਮਧਰੇ ਦੱਸੀ ਗਈ ਹੈ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। -ਪੱਤਰ ਪ੍ਰੇਰਕ