ਮਾਨਸਾ: ਮਾਨਸਾ ਪੁਲੀਸ ਨੇ ਤਿੰਨ ਵਿਅਕਤੀਆਂ ਪਾਸੋਂ 16 ਗ੍ਰਾਮ ਹੈਰੋਇਨ, 70 ਲੀਟਰ ਲਾਹਣ ਅਤੇ 32 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਹਨ। ਵੇਰਵਿਆਂ ਅਨੁਸਾਰ ਨਰੇਸ਼ ਕੁਮਾਰ ਵਾਸੀ ਮਾਨਸਾ ਪਾਸੋੋਂ 15 ਗ੍ਰਾਮ ਹੈਰੋਇੰਨ ਅਤੇ ਸੰਦੀਪ ਸਿੰਘ ਉਰਫ ਸੋੋਨੂ ਵਾਸੀ ਬੁਢਲਾਡਾ ਕੋਲੋ 1 ਗ੍ਰਾਮ ਹੈਰੋੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਯਾਦਵਿੰਦਰ ਸਿੰਘ ਉਰਫ ਵਿੰਦਰ ਵਾਸੀ ਬੁਰਜ ਢਿੱਲਵਾਂ ਪਾਸੋਂ 70 ਲੀਟਰ ਲਾਹਣ ਅਤੇ 25 ਬੋਤਲਾਂ ਸ਼ਰਾਬ, ਜਦੋਂ ਕਿ ਸੁਖਦੀਪ ਸਿੰਘ ਵਾਸੀ ਭਲਾਈਕੇ ਪਾਸੋੋਂ 7 ਬੋਤਲਾਂ ਸ਼ਰਾਬ ਬਰਾਮਦ ਹੋਈ ਹੈ। -ਪੱਤਰ ਪ੍ਰੇਰਕ