ਰਾਮਾਂ ਮੰਡੀ (ਪੱਤਰ ਪ੍ਰੇਰਕ): ਬੀਤੀ ਰਾਤ ਚੋਰਾਂ ਨੇ ਮੇਨ ਬਾਜ਼ਾਰ ਵਿੱਚ ਅੱਧੀ ਦਰਜਨ ਦੁਕਾਨਾਂ ਦੇ ਤਾਲੇ ਤੋੜ ਕੇ ਨਗਦੀ ਅਤੇ ਕੱਪੜਾ ਚੋਰੀ ਕਰ ਲਿਆ। ਸਥਾਨਕ ਕੱਪੜੇ ਦੀ ਦੁਕਾਨ ’ਚ ਚੋਰੀ ਕਰਨ ਵਾਲੇ ਵਿਅਕਤੀ ਦੀ ਫੋਟੋ ਸੀਸੀਟੀਵੀ ’ਚ ਕੈਦ ਹੋ ਗਈ ਹੈ। ਚੋਰ ਦੁਕਾਨ ’ਚੋਂ ਕੱਪੜਾ ਤੇ 5000 ਨਕਦੀ ਲੈ ਗਏ। ਇਸ ਤੋਂ ਇਲਾਵਾ ਚੋਰਾਂ ਨੇ ਮੇਨ ਬਾਜ਼ਾਰ ਵਿੱਚ ਹੀ ਕੀੜੇਮਾਰ ਦਵਾਈਆਂ ਦੀ ਦੁਕਾਨ ਦੇ ਸ਼ਟਰ ਦੇ ਤਿੰਨ ਤਾਲੇ ਤੋੜ ਕੇ ਦੁਕਾਨ ਦੇ ਗੱਲੇ ਵਿੱਚੋਂ ਨੌਂ ਹਜ਼ਾਰ ਰੁਪਏ ਦੇ ਕਰੀਬ ਨਗਦੀ ਚੋਰੀ ਕਰ ਲਈ। ਉਸ ਦੇ ਸਾਹਮਣੇ ਹੀ ਭਾਂਡਿਆਂ ਵਾਲੀ ਦੁਕਾਨ ਤੋਂ ਇਲਾਵਾ ਰਾਠੀ ਨਿਊਜ਼ ਪੇਪਰ ਏਜੰਸੀ ਦੀ ਦੁਕਾਨ ਤੋਂ ਬਿਨਾਂ ਦੋ ਹੋਰਨਾ ਦੁਕਾਨ ਨੂੰ ਵੀ ਨਿਸ਼ਾਨਾ ਬਣਾਇਆ ਹੈ।