ਪੱਤਰ ਪ੍ਰੇਰਕ
ਲੰਬੀ, 25 ਜੂਨ
ਮਾਰਕੀਟ ਕਮੇਟੀ ਮਲੋਟ ਦੇ ਕਿੱਲਿਆਂਵਾਲੀ ਸਥਿਤ ਉਪ ਦਫ਼ਤਰ ਦੇ ਮੁੱਖ ਦਰਵਾਜ਼ਿਆਂ ਦੇ ਲੋਹੇ ਦੇ ਵਜ਼ਨੀ ਗੇਟ, ਗਰਿੱਲਾਂ, ਸ਼ੈੱਡਾਂ ਹੇਠਲੇ ਫੜ੍ਹਾਂ ’ਤੇ ਲੋਹੇ ਦੀਆਂ ਸੈਂਕੜੇ ਫੁੱਟ ਐਂਗਲਾਂ ਚੋਰ ਉਖਾੜ ਕੇ ਲੈ ਕੇ ਗਏ। ਵਿਭਾਗੀ ਲਾਪ੍ਰਵਾਹੀ ਕਾਰਨ ਇੱਥੇ ਅਜਿਹੇ ਹਾਲਾਤ ਹਨ ਕਿ ਉਪ ਦਫ਼ਤਰ ਦਾ ਅਲਮੀਨੀਅਮ ਦਾ ਗੇਟ ਵੀ ਚੋਰਾਂ ਨੇ ਪੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਲਿਜਾ ਨਾ ਸਕੇ। ਹੁਣ ਉਪ ਦਫ਼ਤਰ ਬਿਨਾਂ ਗੇਟ ਤੋਂ ਲਾਵਾਰਸ ਪਿਆ ਹੈ।
ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ। ਦੂਜੇ ਪਾਸੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮੰਡੀ ਅਫਸਰ ਗੌਰਵ ਗਰਗ ਨੇ ਕਿਹਾ ਕਿ ਉਹ ਸਮੁੱਚੀ ਪੜਤਾਲ ਕਰਵਾਉਣਗੇ ਅਤੇ ਇੱਥੋਂ ਦੇ ਹਾਲਾਤ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨਗੇ।