ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 17 ਅਕਤੂਬਰ
ਪੱਤੋਂ ਹੀਰਾ ਸਿੰਘ ਦੇ ਬਿਜਲੀ ਘਰ ਵਿੱਚ ਲੰਘੀ ਰਾਤ ਚੋਰਾਂ ਨੇ ਜਿੰਦਰੇ ਤੋੜ ਕੇ 80 ਹਜ਼ਾਰ ਰੁਪਏ ਦੀ ਕੀਮਤ ਵਾਲਾ ਬਿਜਲੀ ਦਾ ਸਾਮਾਨ ਚੋਰ ਕਰ ਲਿਆ ਹੈ। ਇਸ ਸਬੰਧੀ ਪਾਵਰਕੌਮ ਦੇ ਖਜ਼ਾਨਚੀ ਹਰਮੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਬਿਜਲੀ ਘਰ ਆ ਕੇ ਦੇਖਿਆ ਕਿ ਬਿਜਲੀ ਘਰ ਦੇ ਕਮਰਿਆਂ ਅਤੇ ਮੇਨ ਦਰਵਾਜ਼ੇ ਦੇ ਜਿੰਦਰੇ ਟੁੱਟੇ ਹੋਏ ਸਨ ਤਾਂ ਉਸ ਨੇ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਅਤੇ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ। ਇਸ ਸਬੰਧੀ ਥਾਣਾ ਮੁਖੀ ਮੁਖਤਿਆਰ ਸਿੰਘ ਨੇ ਕਿਹਾ ਕਿ ਪੁਲੀਸ ਚੋਰਾਂ ਦੀ ਪੈੜ ਨੱਪ ਰਹੀ ਹੈ ਤੇ ਉਨ੍ਹਾਂ ਗ੍ਰਿਫ਼ਤਾਰ ਕਰ ਲਿਆ ਜਾਵੇਗਾ।