ਅਬੋਹਰ: ਐਤਵਾਰ ਰਾਤ ਚੋਰਾਂ ਨੇ ਨਵੀਂ ਮੰਡੀ ਵਿੱਚ ਦੋ ਖੋਖਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਥੋਂ ਹਜ਼ਾਰਾਂ ਰੁਪਏ ਦੀ ਸ਼ਰਾਬ ਅਤੇ ਗੰਢੇ ਚੋਰੀ ਕਰ ਲਏ। ਦੀਪਕ ਕੁਮਾਰ ਨੇ ਦੱਸਿਆ ਕਿ ਨਵੀਂ ਮੰਡੀ ਵਿੱਚ ਉਸ ਦਾ ਸ਼ਰਾਬ ਦਾ ਅਹਾਤਾ ਹੈ ਜਿੱਥੋਂ ਚੋਰ ਗੱਲੇ ਵਿੱਚੋਂ ਕਰੀਬ ਹਜ਼ਾਰ ਰੁਪਏ ਦੇ ਸਿੱਕੇ ਅਤੇ ਸ਼ਰਾਬ ਦੇ ਕਰੀਬ 35-40 ਪਊਏ ਗਾਇਬ ਸਨ। ਚੋਰਾਂ ਨੇ ਉਸ ਦੇ ਨਾਲ ਵਾਲੇ ਖੋਖੇ ਦਾ ਵੀ ਜਿੰਦਰਾ ਭਨ ਕੇ ਉਥੋਂ ਕਰੀਬ 8 ਬੋਰੀਆਂ ਪਿਆਜ਼ ਚੋਰੀ ਕਰ ਲਏ। –ਪੱਤਰ ਪ੍ਰੇਰਕ