ਪੱਤਰ ਪ੍ਰੇਰਕ
ਮਮਦੋਟ, 1 ਮਈ
ਨਜ਼ਦੀਕੀ ਪਿੰਡ ਭੂਰੇ ਕਲਾਂ ਵਿੱਚ ਬੀਤੀ ਰਾਤ ਚੋਰਾਂ ਵੱਲੋਂ ਪਿੰਡ ਭੂਰੇ ਕਲਾਂ ਦੇ ਗੁਰਮੀਤ ਸਿੰਘ ਦੇ ਘਰੋਂ 45 ਤੋਲੇ ਸੋਨਾ ਅਤੇ ਡੇਢ ਲੱਖ ਰੁਪਏ ਚੋਰੀ ਕਰ ਲਿਆ। ਦੱਸਣਯੋਗ ਹੈ ਕਿ ਗੁਰਮੀਤ ਸਿੰਘ ਦਾ ਲੜਕਾ ਆਸਟ੍ਰੇਲੀਆ ਤੋਂ ਕੁਝ ਦਿਨ ਪਹਿਲਾਂ ਪਿੰਡ ਪਰਤਿਆ ਸੀ ਅਤੇ ਉਸ ਦੀ ਨਵੀਂ ਨਵੀਂ ਸ਼ਾਦੀ ਹੋਈ ਅਤੇ ਉਸ ਨੇ ਆਪਣੀ ਘਰਵਾਲੀ ਵਾਸਤੇ ਕੁਝ ਦਿਨ ਪਹਿਲਾਂ ਹੀ ਦੱਸ ਤੋਲੇ ਸੋਨਾ ਖਰੀਦਿਆ ਸੀ। ਗੁਰਮੀਤ ਸਿੰਘ ਨੇ ਦੱਸਿਆ ਘਰ ਦੇ ਤਿੰਨ ਕਮਰਿਆਂ ਵਿੱਚ ਉਸ ਦੇ ਦੋ ਲੜਕੇ ਅਤੇ ਆਪ ਸੁੱਤੇ ਪਏ ਸਨ ਚੋਰਾਂ ਨੇ ਕਮਰਿਆਂ ਦੇ ਬਾਹਰ ਲੱਗੇ ਦਰਵਾਜ਼ੇ ਦੀ ਕੁੰਡੀ ਲਗਾ ਕੇ ਘਟਨਾ ਨੂੰ ਅੰਜਾਮ ਦਿੱਤਾ। ਚੋਰਾਂ ਨੇ ਰਾਤ ਕਰੀਬ ਸਾਢੇ ਬਾਰਾਂ ਵਜੇ ਦਾਖ਼ਲ ਹੋ ਕੇ ਕਮਰਿਆਂ ਦੇ ਬੂਹਿਆਂ ਦੇ ਲੌਕ ਤੋੜ ਦਿੱਤੇ ਜਿੱਥੇ ਇਕ ਚੋਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ । ਇਸ ਘਟਨਾ ਦੀ ਜਾਣਕਾਰੀ ਮਮਦੋਟ ਥਾਣੇ ਵਿੱਚ ਦਿੱਤੀ ਗਈ ਹੈ। ਘਟਨਾ ਸਥਾਨ ਤੋਂ ਫਿੰਗਰ ਪ੍ਰਿੰਟ ਟੀਮ ਵੱਲੋਂ ਫਿੰਗਰ ਪ੍ਰਿੰਟ ਲੈ ਗਏ ਹਨ।