ਪੱਤਰ ਪ੍ਰੇਰਕ
ਕਾਲਾਂਵਾਲੀ, 3 ਜੁਲਾਈ
ਇੱਥੋਂ ਦੀ ਵਾਟਰ ਵਕਰਸ ਰੋਡ ’ਤੇ ਬੀਤੀ ਰਾਤ ਮਕਾਨ ’ਚੋਂ ਚੋਰਾਂ ਨੇ ਕਰੀਬ ਢਾਈ ਲੱਖ ਰੁਪਏ ਅਤੇ ਲੱਗਭੱਗ 25 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਮਕਾਨ ਮਾਲਕ ਨੂੰ ਚੋਰੀ ਦੀ ਘਟਨਾ ਦਾ ਸਵੇਰੇ ਪਤਾ ਲੱਗਿਆ। ਚੋਰੀ ਦੀ ਸੂਚਨਾ ਮਿਲਣ ’ਤੇ ਥਾਣਾ ਇੰਚਾਰਜ ਰਾਜਾ ਰਾਮ ਪੁਲੀਸ ਟੀਮ ਨਾਲ ਮੌਕੇ ’ਤੇ ਪੁੱਜੇ ਅਤੇ ਮਕਾਨ ਮਾਲਕ ਤੋਂ ਘਟਨਾ ਦੀ ਜਾਣਕਾਰੀ ਲੈ ਕੇ ਸਥਿਤੀ ਦਾ ਜਾਇਜ਼ਾ ਲਿਆ।
ਮਿਲੀ ਜਾਣਕਾਰੀ ਅਨੁਸਾਰ ਵਾਟਰ ਵਰਕਸ ਰੋਡ ਵਾਸੀ ਰਜਨੀਸ਼ ਕੁਮਾਰ ਦੇ ਮਕਾਨ ਵਿੱਚੋਂ ਚੋਰ ਕਰੀਬ ਢਾਈ ਲੱਖ ਰੁਪਏ ਦੀ ਨਕਦੀ ਅਤੇ 25 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ। ਮਕਾਨ ਮਾਲਕ ਰਜਨੀਸ਼ ਕੁਮਾਰ ਅਨੁਸਾਰ ਘਰ ਦੇ ਸਾਰੇ ਮੈਂਬਰ ਆਪਣੇ ਕਮਰਿਆਂ ਵਿੱਚ ਸੌਂ ਰਹੇ ਸਨ। ਸਵੇਰੇ ਚੋਰੀ ਦੀ ਸੂਚਨਾ ਮਿਲਣ ’ਤੇ ਥਾਣਾ ਮੁਖੀ ਰਾਜਾ ਰਾਮ ਪੁਲੀਸ ਟੀਮ ਨਾਲ ਮੌਕੇ ’ਤੇ ਪੁੱਜੇ ਅਤੇ ਘਟਨਾ ਦੀ ਜਾਣਕਾਰੀ ਲੈ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਡੱਬਵਾਲੀ ਦੇ ਡੀਐਸਪੀ ਕੁਲਦੀਪ ਸਿੰਘ, ਸੀਆਈਏ ਡੱਬਵਾਲੀ, ਸਿਰਸਾ ਅਤੇ ਕਾਲਾਂਵਾਲੀ ਦੀਆਂ ਟੀਮਾਂ ਵੀ ਮੌਕੇ ਉੱਤੇ ਪਹੁੰਚੀਆਂ ਅਤੇ ਜਾਣਕਾਰੀ ਲਈ। ਇਸ ਦੇ ਇਲਾਵਾ ਫਿੰਗਰ ਪ੍ਰਿੰਟ ਮਾਹਰ ਡਾ. ਅਜਮੇਰ ਸਿੰਘ ਅਤੇ ਡੌਗ ਸਕੁਏਡ ਦੀ ਟੀਮ ਵੀ ਮੌਕੇ ਉੱਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਥਾਣਾ ਮੁਖੀ ਰਾਜਾ ਰਾਮ ਨੇ ਦੱਸਿਆ ਕਿ ਚੋਰੀ ਦੀ ਘਟਨਾ ਨੂੰ ਲੈ ਕੇ ਨੇੜੇ ਤੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਜਾ ਰਹੀ ਹੈ। ਕੈਮਰੇ ਦੀ ਫੁਟੇਜ ਵਿੱਚ ਘਰ ਦੇ ਬਾਹਰ ਚਾਰ ਨੌਜਵਾਨ ਨਜ਼ਰ ਆ ਰਹੇ ਹਨ ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ। ਉਨਾਂ ਦੱਸਿਆ ਕਿ ਪੁਲੀਸ ਨੇ ਮਕਾਨ ਮਾਲਿਕ ਰਜਨੀਸ਼ ਕੁਮਾਰ ਦੀ ਸ਼ਿਕਾਇਤ ਉੱਤੇ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।