ਨਥਾਣਾ: ਪਿੰਡ ਕਲਿਆਣ ਸੁੱਖਾ ਦੇ ਦੋ ਵੱਖ-ਵੱਖ ਖੇਤਾਂ ’ਚ ਮੋਟਰਾਂ ਵਾਲਿਆਂ ਕਮਰਿਆਂ ਵਿੱਚ ਪਾੜ ਲਾ ਕੇ ਅਣਪਛਾਤੇ ਚੋਰਾਂ ਨੇ ਚੋਰੀ ਕਰ ਲਈ। ਕਿਸਾਨ ਆਗੂ ਦਲਜੀਤ ਸਿੰਘ ਮਾਟਾ ਦੇ ਖੇਤ ਵਿੱਚ ਮੋਟਰ ਵਾਲੇ ਕਮਰੇ ਦੀ ਛੱਤ ’ਚ ਪਾੜ ਲਾ ਕੇ ਚੋਰਾਂ ਨੇ ਨਦੀਨ ਨਾਸ਼ਕ ਦਵਾਈਆਂ, ਸਪਰੇਅ ਪੰਪ, ਛੱਤ ਵਾਲਾ ਪੱਖਾ ਤੇ ਕੁਝ ਹੋਰ ਸਮਾਨ ਚੋਰੀ ਕਰ ਲਿਆ। ਇਸੇ ਤਰ੍ਹਾਂ ਕੁਲਜੀਤ ਸਿੰਘ ਦੇ ਮੋਟਰ ਵਾਲੇ ਕਮਰੇ ਦੀ ਖਿੜਕੀ ਤੋੜ ਕੇ ਚੋਰ ਚਾਰ ਗੱਟੇ ਯੂਰੀਆ ਤੇ ਡੀਏਪੀ ਖਾਦ ਅਤੇ ਨਦੀਨ ਨਾਸ਼ਕ ਦਵਾਈ ਚੋਰੀ ਕਰ ਕੇ ਲੈ ਗਏ। ਕਿਸਾਨਾਂ ਨੇ ਇਸ ਸਬੰਧੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੁਝ ਥਾਵਾਂ ’ਤੇ ਖੇਤਾਂ ਵਿੱਚ ਚੋਰੀ ਹੋਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਚੋਰਾਂ ਦੀ ਕੋਈ ਸੂਹ ਨਹੀਂ ਲੱਗ ਸਕੀ।
-ਪੱਤਰ ਪ੍ਰੇਰਕ