ਪੱਤਰ ਪ੍ਰੇਰਕ
ਫਗਵਾੜਾ, 18 ਸਤੰਬਰ
ਇੱਥੋਂ ਦੇ ਮੁਹੱਲਾ ਉਕਾਰ ਨਗਰ ਵਿੱਚ ਗੁਆਂਢੀ ਲੜਕੇ ਸਾਹਿਲ ਨੇ ਰੰਜਿਸ਼ ਕਾਰਨ ਆਪਣੇ ਹੀ ਗੁਆਂਢੀ ਦੇ ਚਾਕੂ ਮਾਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਉਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ। ਜ਼ਖਮੀ ਨੌਜਵਾਨ ਦੀ ਪਛਾਣ ਅਭਿਸ਼ੇਕ (20) ਪੁੱਤਰ ਦਿਨੇਸ਼ ਯਾਦਵ ਵਾਸੀ ਗਲੀ ਨੰਬਰ-8 ਉਕਾਰ ਨਗਰ ਵਜੋਂ ਹੋਈ ਹੈ। ਇੰਡਸਟਰੀ ਏਰੀਆ ਚੌਕੀ ਇੰਚਾਰਜ ਗੁਰਜੀਤ ਕੌਰ ਨੇ ਦੱਸਿਆ ਕਿ ਪੁਲੀਸ ਵਲੋਂ ਬਿਆਨ ਲੈਣ ਉਪਰੰਤ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।