ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ, 21 ਜਨਵਰੀ
ਸੰਯੁਕਤ ਸਮਾਜ ਮੋਰਚਾ ਵੱਲੋਂ ਜ਼ੀਰਾ ਤੋਂ ਮਾਸਟਰ ਮੇਘਰਾਜ ਰੱਲਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਮਾਸਟਰ ਮੇਘਰਾਜ ਰੱਲਾ, ਪੰਜਾਬ ਸਕੱਤਰ ਪਰਗਟ ਸਿੰਘ , ਲਖਵਿੰਦਰ ਸਿੰਘ ਪੀਰ ਮੁਹੰਮਦ, ਮੀਤ ਪ੍ਰਧਾਨ ਪੰਜਾਬ ਪ੍ਰੀਤਮ ਸਿੰਘ ਤੇ ਹਰਬੰਸ ਸਿੰਘ ਕੌੜਾ ਆਦਿ ਨੇ ਮੀਡੀਆ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਬੇਸ਼ੱਕ ਦਿੱਲੀ ਬਾਰਡਰਾਂ ਤੋਂ ਕਿਸਾਨ ਅੰਦੋਲਨ ਜਿੱਤ ਲਿਆ ਗਿਆ ਹੈ ਪਰ ਜਿੰਨੀ ਦੇਰ ਤੱਕ ਰਾਜਨੀਤੀ ਵਿਚਲਾ ਗੰਦ ਨਹੀਂ ਹੂੰਝ ਦਿੱਤਾ ਜਾਂਦਾ, ਓਨੀ ਦੇਰ ਤੱਕ ਮਿਹਨਤਕਸ਼ਾਂ ਖ਼ਿਲਾਫ਼ ਲੋਕ ਵਿਰੋਧੀ ਕਾਨੂੰਨ ਬਣਦੇ ਰਹਿਣਗੇ।
ਆਗੂਆਂ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਪੜ੍ਹੇ ਲਿਖੇ ਮਿਹਨਤੀ ਉਮੀਦਵਾਰਾਂ ਨੂੰ ਅੱਗੇ ਲਿਆ ਰਿਹਾ ਹੈ। ਆਗੂਆਂ ਨੇ ਕਿਹਾ ਕਿ ਭ੍ਰਿਸ਼ਟਾਚਾਰ, ਗੰਦੀ ਰਾਜਨੀਤੀ ਤੋਂ ਖਹਿੜਾ ਛੁਡਾਉਣ ਲਈ ਸੰਯੁਗਤ ਸਮਾਜ ਮੋਰਚੇ ਦਾ ਸਾਥ ਦਿੱਤਾ ਜਾਵੇ।