ਪਰਮਜੀਤ ਸਿੰਘ
ਫਾਜ਼ਿਲਕਾ, 29 ਅਗਸਤ
ਪਿੰਡ ਢਾਬ ਖੁਸ਼ਹਾਲ ਜ਼ੋਈਆਂ ਵਿੱਚ ਅੱਜ ਤੜਕਸਾਰ ਥਾਣਾ ਅਮੀਰਖਾਸ ਦੀ ਪੁਲੀਸ ਵੱਲੋਂ ਕਥਿਤ ਨਾਜਾਇਜ਼ ਛਾਪਾ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਨੇ ਪੁਲੀਸ ਛਾਪੇ ਦੀ ਵੀਡੀਓ ਦਿਖਾਉਂਦਿਆਂ ਕਿਹਾ ਕਿ ਅੱਜ ਸਵੇਰੇ ਥਾਣਾ ਅਮੀਰਖਾਸ ਦੀ ਪੁਲੀਸ ਵੱਲੋਂ ਉਨ੍ਹਾਂ ਦੇ ਘਰ ਕਥਿਤ ਨਾਜਾਇਜ਼ ਛਾਪਾ ਮਾਿਰਆ ਗਿਆ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੁਲੀਸ ਨੂੰ ਛਾਪੇ ਦਾ ਕਾਰਨ ਪੁੱਛਣ ’ਤੇ ਨਾ ਹੀ ਉਨ੍ਹਾਂ ਨਾ ਗ੍ਰਿਫ਼ਤਾਰੀ ਵਾਰੰਟ ਦਿਖਾਏ ਅਤੇ ਨਾ ਹੀ ਕੋਈ ਮੁਕੱਦਮੇ ਦੀ ਗੱਲ ਕੀਤੀ ਪਰ ਉਹ ਤਲਾਸ਼ੀ ਲੈਣ ਲੱਗ ਗਏ। ਇਸ ਦੌਰਾਨ ਘਰ ਵਿੱਚ ਇਕੱਲੀਆਂ ਔਰਤਾਂ ਹੀ ਮੌਜੂਦ ਸਨ। ਇਸ ਸਾਰੇ ਘਟਨਾਕ੍ਰਮ ਦੀ ਪਰਿਵਾਰ ਦੇ ਇੱਕ ਛੋਟੇ ਬੱਚੇ ਨੇ ਵੀਡੀਓ ਬਣਾ ਲਈ। ਵੀਡੀਓ ਬਣਦੀ ਦੇਖ ਕੇ ਪਹਿਲਾਂ ਪੁਲੀਸ ਨੇ ਬੱਚੇ ਤੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਹ ਮੋਬਾਈਲ ਖੋਹਣ ਵਿੱਚ ਸਫ਼ਲ ਨਾ ਹੋਏ ਤਾਂ ਉਨ੍ਹਾਂ ਨੇ ਵਾਪਸ ਜਾਣਾ ਹੀ ਮੁਨਾਸਬਿ ਸਮਝਿਆ। ਹੈਰਾਨੀ ਦੀ ਗੱਲ ਇਹ ਹੈ ਕਿ ਥਾਣਾ ਅਮੀਰਖਾਸ ਦੀ ਪੁਲੀਸ ਪਾਰਟੀ ਜਿਸ ਗੱਡੀ ’ਤੇ ਆਈ ਸੀ ਉਸ ਗੱਡੀ ਦਾ ਨੰਬਰ ਤੱਕ ਨਹੀਂ ਲੱਗਿਆ ਹੋਇਆ ਸੀ। ਪੁਲੀਸ ਛਾਪੇਮਾਰੀ ਸਬੰਧੀ ਅਸਲ ਕਾਰਨ ਕੀ ਹੈ ਇਹ ਜਾਂਚ ਦਾ ਵਿਸ਼ਾ ਹੈ।
ਇਸ ਸਬੰਧੀ ਜਦੋਂ ਥਾਣਾ ਅਮੀਰ ਖਾਸ ਦੇ ਐੱਸਐੱਚਓ ਫਤਹਿਦੀਪ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਕੀਤਾ ਉਨ੍ਹਾਂ ਕਿਹਾ ਕਿ ਪੁਲੀਸ ਪਾਰਟੀ ਪ੍ਰਵਾਨਾ ਨੋਟ ਕਰਵਾਉਣ ਗਈ ਸੀ, ਕਿਉਂਕਿ ਇਸ ਪਰਿਵਾਰ ਦੇ ਇੱਕ ਨੌਜਵਾਨ ਖ਼ਿਲਾਫ਼ ਉਨ੍ਹਾਂ ਕੋਲ ਦਰਖਾਸਤ ਆਈ ਹੋਈ ਹੈ। ਪੁਲੀਸ ਪਾਰਟੀ ਦੀ ਗੱਡੀ ਦਾ ਨੰਬਰ ਨਾ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਇਕ ਸਾਈਡ ਤੋਂ ਗੱਡੀ ਦੀ ਪਲੇਟ ਟੁੱਟ ਗਈ ਸੀ ਪਰ ਦੂਜੀ ਸਾਈਡ ’ਤੇ ਨੰਬਰ ਲੱਗਿਆ ਹੋਇਆ ਸੀ।