ਭਗਤਾ ਭਾਈ: ਦਿ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ ਭਗਤਾ ਭਾਈ ਦੇ ਵਿਦਿਆਰਥੀਆਂ ਵੱਲੋਂ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਤੇ ਕੁਆਰਡੀਨੇਟਰ ਹਰਵੀਰ ਕੌਰ ਦੀ ਅਗਵਾਈ ਵਿੱਚ ਡਲਹੌਜੀ ਦਾ ਤਿੰਨ ਰੋਜ਼ਾ ਟੂਰ ਲਗਾਇਆ। ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਗਗਨ ਬਰਾੜ, ਪ੍ਰਧਾਨ ਗੁਰਮੀਤ ਸਿੰਘ ਗਿੱਲ ਅਤੇ ਵਾਈਸ ਚੇਅਰਮੈਨ ਪਰਮਪਾਲ ਸਿੰਘ ਸ਼ੈਰੀ ਢਿੱਲੋਂ ਨੇ ਹਰੀ ਝੰਡੀ ਦੇ ਕੇ ਇਸ ਟੂਰ ਨੂੰ ਰਵਾਨਾ ਕੀਤਾ। ਟੂਰ ਦੌਰਾਨ ਸਾਇੰਸ ਅਧਿਆਪਕਾ ਰਮਨੀਕ ਕੌਰ ਅਤੇ ਮਨਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੁੰ ਕੁਦਰਤੀ ਬਨਸਪਤੀ ਤੇ ਉਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਸਕੂਲ ਦੇ ਅਧਿਆਪਕ ਵਰੁਣ ਸ਼ੁਕਲਾ, ਗੌਰਵ ਆਸੀਜਾ, ਅਕੁੰਸ਼ ਕੁਮਾਰ ਤੇ ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਦੀ ਦੇਖ-ਰੇਖ ਕੀਤੀ। -ਪੱਤਰ ਪ੍ਰੇਰਕ