ਪੱਤਰ ਪੇ੍ਰਕ
ਅਬੋਹਰ, 8 ਮਾਰਚ
ਇਥੋਂ ਦੇ ਸਿੰਘ ਸਭਾ ਕੰਨਿਆ ਪਾਠਸ਼ਾਲਾ ’ਚ ਨੌਵੀਂ ਜਮਾਤ ਦੀ ਵਿਦਿਆਰਣ ਭੇਤਭਰੀ ਹਾਲਤ ਵਿੱਚ ਸਕੂਲ ਦੀ ਤੀਜੀ ਮੰਜ਼ਿਲ ਤੋਂ ਡਿੱਗ ਕੇ ਗੰਭੀਰ ਰੂਪ ਤੋਂ ਫੱਟੜ ਹੋ ਗਈ। ਸਕੂਲ ਅਧਿਆਪਕ ਬੱਚੀ ਦਾ ਇਲਾਜ ਕਰਾਉਣ ਦੀ ਬਜਾਏ ਪ੍ਰਾਈਵੇਟ ਹਸਪਤਾਲ ਵਿੱਚ ਛੱਡ ਕੇ ਚਲੇ ਗਏ। ਪਰਿਵਾਰ ਕੋਲ ਵੀ ਇਲਾਜ ਲਈ ਪੈਸੇ ਨਾ ਹੋਣ ਕਾਰਣ ਉਹ ਲੜਕੀ ਨੂੰ ਘਰ ਲੈ ਗਏ। ਜਾਣਕਾਰੀ ਮੁਤਾਬਕ ਪੰਜਪੀਰ ਮੁਹੱਲਾ ਵਾਸੀ ਸਵ. ਵਿਕਰਮ ਸਿੰਘ ਦੀ ਧੀ ਪੂਜਾ ਸਿੰਘਸਭਾ ਕੰਨਿਆ ਪਾਠਸ਼ਾਲਾ ਵਿੱਚ ਨੌਵੀਂ ਜਮਾਤ ਦੀ ਵਿਦਿਆਰਥਣ ਹੈ। ਅੱਜ ਉਹ ਸਕੂਲ ਵਿੱਚ ਪੇਪਰ ਦੇਣ ਗਈ ਸੀ ਕਿ ਦੁਪਹਿਰ ਵੇਲੇ ਅਚਾਨਕ ਸਕੂਲ ਦੀ ਤੀਜੀ ਮੰਜ਼ਿਲ ਤੋਂ ਹੋਠਾਂ ਡਿੱਗ ਗਈ। ਫਿਲਹਾਲ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।