ਪਵਨ ਗੋਇਲ
ਭੁੱਚੋ ਮੰਡੀ, 21 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਨੂੰਨਾਂ ਖ਼ਿਲਾਫ਼ ਬੈਸਟ ਪ੍ਰਾਈਸ ਮਾਲ ਅਤੇ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਲਗਾਏ ਮੋਰਚੇ ਅੱਜ 233ਵੇਂ ਦਿਨ ਵੀ ਜਾਰੀ ਰਹੇ। ਲੰਘੀ ਰਾਤ ਆਏ ਝੱਖੜ ਨੇ ਬੈਸਟ ਪ੍ਰਾਈਸ ਮੋਰਚੇ ਦਾ ਟੈਂਟ ਉਖਾੜ ਦਿੱਤਾ।
ਇਸ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਅਤੇ ਲਖਵੀਰ ਸਿੰਘ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਮੁਤਾਬਿਕ ਆਉਣ ਵਾਲੀ 23 ਮਈ ਨੂੰ ਬਲਾਕ ਨਥਾਣਾ ਦੇ ਸਾਰੇ ਪਿੰਡਾਂ ਵਿੱਚੋਂ ਕਾਫ਼ਲੇ ਵਾਰੀ ਨਾਲ ਹਫਤੇ ਲਈ ਸਰਦੂਲਗੜ੍ਹ ਬਾਰਡਰ ਰਾਹੀਂ ਦਿੱਲੀ ਦੇ ਬਾਰਡਰਾਂ ਲਈ ਰਵਾਨਾ ਹੋਣਗੇ। ਉਨ੍ਹਾਂ ਕਿਹਾ ਕਿ ਕਰੋਨਾ ਦੇ ਬਚਾਓ ਲਈ ਬੈਸਟ ਪ੍ਰਾਈਸ ਅੱਗੇ ਚੱਲ ਰਹੇ ਮੋਰਚੇ ਵਿੱਚ ਵੈਂਟੀਲੇਟਰ, ਬੈੱਡ, ਆਕਸੀਜਨ ਸਿਲੰਡਰ ਅਤੇ ਦਵਾਈ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਕੋਈ ਦਿੱਕਤ ਨਾ ਆ ਸਕੇ।