ਪਵਨ ਗੋਇਲ
ਭੁੱਚੋ ਮੰਡੀ, 5 ਸਤੰਬਰ
ਅੱਜ ਬਾਅਦ ਦੁਪਹਿਰ ਭੁੱਚੋ ਕੈਂਚੀਆਂ ਸੜਕ ’ਤੇ ਤੇਜ਼ ਰਫ਼ਤਾਰ ਘੋੜਾ ਟਰਾਲੇ ਨੇ ਦੁਕਾਨ ਅੱਗੇ ਖੜ੍ਹੀ ਇੱਕ ਕਾਰ ਨੂੰ ਪਿੱਛੋਂ ਜਬਰਦਸਤ ਟੱਕਰ ਮਾਰ ਦਿੱਤੀ। ਕਾਰ ਅੱਗੇ ਇੱਟਾਂ ਦੇ ਚੱਠਿਆਂ ਵਿੱਚ ਧਸ ਗਈ। ਕਿਸੇ ਦੇ ਜਾਨੀ ਨੁਕਸਾਨ ਜਾਂ ਜ਼ਖ਼ਮੀ ਹੋਣ ਤੋਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਘੋੜਾ ਭੁੱਚੋ ਮੰਡੀ ਤੋਂ ਭੁੱਚੋ ਕੈਂਚੀਆਂ ਚੌਕ ਵੱਲ ਜਾ ਰਿਹਾ ਸੀ। ਇਸ ਦੌਰਾਨ ਤੇਜ਼ ਰਫਤਾਰ ਟਰਾਲੇ ਨੇ ਦਸਮੇਸ਼ ਨਗਰ ਕੋਲ ਟੈਂਟ ਦੀ ਦੁਕਾਨ ਅੱਗੇ ਖੜੀ ਵਕੀਲ ਜਸਪਾਲ ਸਿੰਘ ਸਿੱਧੂ ਦੀ ਸਕੋਡਾ ਕਾਰ ਨੂੰ ਟੱਕਰ ਮਾਰ ਦਿੱਤੀ। ਟਰਾਲਾ ਕਾਰ ਨੂੰ ਧੱਕ ਕੇ ਲਗਭਗ 30 ਮੀਟਰ ਤੱਕ ਲੈ ਗਿਆ, ਜਿਸ ਕਾਰਨ ਕਾਰ ਦੇ ਅਗਲੇ ਹਿੱਸੇ ਦਾ ਭਾਰੀ ਨੁਕਸਾਨ ਹੋ ਗਿਆ। ਘਟਨਾ ਸਥਾਨ ’ਤੇ ਪਹੁੰਚੇ ਪੁਲੀਸ ਮੁਲਾਜ਼ਮ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਚੌਕੀ ਵਿੱਚ ਲੈ ਗਏ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।