ਫਤਹਿਗੜ੍ਹ ਪੰਜਤੂਰ: ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਹਰਪ੍ਰੀਤ ਸਿੰਘ ਹੀਰੋ ਦੇ ਹੱਕ ਵਿੱਚ ਅੱਜ ਉਨ੍ਹਾਂ ਦੇ ਪੁੱਤਰ ਪ੍ਰੀਤਰਾਜ ਹੀਰੋ ਦੀ ਅਗਵਾਈ ਹੇਠ ਕਿਸਾਨਾਂ ਦੇ ਵੱਡੇ ਜਥੇ ਨੇ ਕਸਬੇ ਦੇ ਗਲੀ ਮੁਹੱਲਿਆਂ ਵਿੱਚ ਜਾ ਕੇ ਵੋਟਾਂ ਦੀ ਮੰਗ ਕੀਤੀ। ਇੱਥੋਂ ਦੇ ਮੇਨ ਬਾਜ਼ਾਰ ਦੇ ਵਿਚ ਉਨ੍ਹਾਂ ਨੇ ਦੁਕਾਨਾਂ ’ਤੇ ਜਾ ਕੇ ਆਪਣੇ ਪਿਤਾ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਸ਼ਾਹਬਾਜ਼ ਹੀਰੋ, ਸਵਰਨ ਸਿੰਘ ਗਿੱਲ ਕੌਂਸਲਰ, ਕੁਲਦੀਪ ਗਰੋਵਰ, ਸੁਖਵਿੰਦਰ ਸਿੰਘ ਬ੍ਰਹਮਕੇ ਕਿਸਾਨ ਆਗੂ,ਜਸਵਿੰਦਰ ਸਿੰਘ ਬਾਠ,ਡਾ ਅਵਤਾਰ ਸਿੰਘ ਪੱਪੀ,ਜਸਪਾਲ ਸਿੰਘ ਭਾਣਜਾ ਹਾਜ਼ਰ ਸਨ। -ਪੱਤਰ ਪ੍ਰੇਰਕ